ਨਵੀਂ ਦਿੱਲੀ : 27 ਨਵੰਬਰ : (ਪੱਤਰ ਪ੍ਰੇਰਕ) : ਸਰਦੀ ਤੇ ਠੰਢਾ ਤਾਪਮਾਨ ਖ਼ਤਰਨਾਕ ਹੋ ਸਕਦਾ ਹੈ, ਖਾਸ ਕਰਕੇ ਦਿਲ ਦੇ ਮਰੀਜ਼ਾਂ ਲਈ। ਇਸ ਦੌਰਾਨ ਦਿਲ ਪ੍ਰਤੀ ਜ਼ਿਆਦਾ ਸਾਵਧਾਨੀ ਰੱਖਣੀ ਚਾਹੀਦੀ ਹੈ, ਕਿਉਂਕਿ ਠੰਢਾ ਤਾਪਮਾਨ ਹਾਰਟ ਅਟੈਕ ਦੇ ਖਤਰੇ ਨੂੰ ਵਧਾ ਦਿੰਦਾ ਹੈ। ਇੱਕ ਖੋਜ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਸਵੀਡਨ ਦੀ ਇੱਕ ਯੂਨੀਵਰਸਿਟੀ ਵੱਲੋਂ ਕੀਤੇ ਗਈ ਖੋਜ 'ਚ ਇਹ ਪਤਾ ਚੱਲਿਆ ਹੈ ਕਿ ਗਰਮੀਆਂ ਦੀ ਤੁਲਨਾ 'ਚ ਠੰਢ ਦੇ ਦਿਨਾਂ 'ਚ ਪ੍ਰਤੀ ਦਿਨ ਹਾਰਟ ਅਟੈਕ 'ਚ ਵਾਧਾ ਕਾਫ਼ੀ ਜ਼ਿਆਦਾ ਹੁੰਦਾ ਹੈ। ਦੱਸਿਆ ਗਿਆ ਹੈ ਕਿ ਤਾਪਮਾਨ ਦੇ ਜ਼ੀਰੋ ਡਿਗਰੀ ਸੈਲਸੀਅਸ ਤੋਂ ਘੱਟ ਹੋਣ ਕਾਰਨ ਹਾਰਟ ਅਟੈਕ ਦੀ ਔਸਤ ਦਰ ਇਕ ਦਿਨ 'ਚ ਵਧ ਕੇ ਚਾਰ ਹੋ ਜਾਂਦੀ ਹੈ, ਜਿਹੜੀ ਕਿ 10 ਡਿਗਰੀ ਉਪਰਲੇ ਤਾਪਮਾਨ ਦੀ ਤੁਲਨਾ 'ਚ ਜ਼ਿਆਦਾ ਹੈ। ਇਸ ਤੋਂ ਇਲਾਵਾ ਹਾਰਟ ਅਟੈਕ ਹੋਣ ਦਾ ਕਾਰਨ ਹਵਾ ਦਾ ਤੇਜ਼ ਚੱਲਣਾ, ਘੱਟ ਧੁੱਪ ਤੇ ਊਸਮ ਵੀ ਦੱਸਿਆ ਗਿਆ ਹੈ।
ਹਾਰਟ ਅਟੈਕ ਤੋਂ ਬਚਣ ਲਈ ਅਪਣਾਓ ਇਹ ਤਰੀਕੇ : ਕੋਲੇਸਟਰੋਲ ਨੂੰ ਰੱਖੋ ਕੰਟਰੋਲ, ਹਾਰਟ ਅਟੈਕ ਦਾ ਮੁੱਖ ਕਾਰਨ ਵਧਿਆ ਹੋਇਆ ਕੋਲੇਸਟਰੋਲ ਹੁੰਦਾ ਹੈ। ਇਸ ਕਾਰਨ ਹੀ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਦਿਲ ਦੀਆਂ ਬਿਮਾਰੀਆਂ ਵੱਧਦੀਆਂ ਹਨ। ਬਲੱਡ ਪ੍ਰੈਸ਼ਰ ਤੇ ਕੋਲੇਸਟਰੋਲ ਨੂੰ ਕੰਟਰੋਲ 'ਚ ਰੱਖੋ। ਇਸ 'ਚ ਹਰ ਰੋਜ਼ ਤੁਹਾਨੂੰ ਖ਼ਿਆਲ ਰੱਖਣ ਦੇ ਨਾਲ-ਨਾਲ ਸਾਵਧਾਨੀ ਵਰਤਣੀ ਚਾਹੀਦੀ ਹੈ।
ਸਰੀਰਕ ਕਸਰਤ :  ਕਸਰਤ ਕਰਕੇ ਤੁਸੀਂ ਦਿਲ ਦੇ ਰੋਗਾਂ ਤੇ ਹੋਰ ਬਿਮਾਰੀਆਂ ਨੂੰ ਵੀ ਘੱਟ ਕਰ ਸਕਦੇ ਹੋ। ਇਸ ਨਾਲ ਤੁਹਾਡਾ ਕੋਲੇਸਟਰੋਲ ਤੇ ਬਲੱਡ ਪ੍ਰੈਸਰ ਵੀ ਕੰਟਰੋਲ 'ਚ ਰਹਿੰਦਾ ਹੈ।
ਚੰਗਾ ਭੋਜਨ : ਚੰਗਾ ਭੋਜਨ ਤੁਹਾਡੀ ਸਿਹਤ 'ਤੇ ਸਿੱਧਾ ਅਸਰ ਪਾÀੁਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੇ ਭੋਜਨ ਦਾ ਹੀ ਸੇਵਨ ਕਰੋ। ਦਿਲ ਨੂੰ ਦਰੁਸਤ ਰੱਖਣ ਲਈ ਖਾਣ 'ਚ ਫ਼ਲ, ਹਰੀ ਪੱਤੇਦਾਰ ਸਬਜ਼ੀਆਂ ਤੇ ਕੱਚੇ ਭੋਜਨ ਨੂੰ ਸ਼ਾਮਲ ਕਰੋ। ਵਾਸੇ ਭੋਜਨ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਸਿਗਰਟਨੋਸ਼ੀ ਤੋਂ ਬਚਾਅ : ਸਿਗਰਟਨੋਸ਼ੀ ਕਈ ਪ੍ਰਕਾਰ ਦੇ ਰੋਗਾਂ ਦਾ ਕਾਰਨ ਬਣਦੀ ਹੈ।  ਸਿਗਰਟ ਪੀਣ ਨਾਲ ਦਿਲ ਨੂੰ ਖੂਨ ਸੰਚਾਰ ਕਰਨ 'ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅਜਿਹੇ 'ਚ ਹਾਰਟ ਅਟੈਕ ਫੇਲ ਹੋਣ ਦਾ ਸ਼ੱਕ ਵਧਦਾ ਹੈ। ਸਿਗਰਨੋਸ਼ੀ ਤੋਂ ਬਚਾਅ ਕਰੋ। 

ਹੋਰ ਖਬਰਾਂ »

ਹਮਦਰਦ ਟੀ.ਵੀ.