ਚੰਡੀਗੜ੍ਹ 28  ਨਵੰਬਰ (ਹ.ਬ.) : ਦੇਹਰਾਦੂਨ ਦੀ 21 ਸਾਲਾ ਲੜਕੀ ਨਾਲ ਗੈਂਗਰੇਪ ਦੇ ਦੋਸ਼ੀ ਆਟੋ ਚਾਲਕ ਮੁਹੰਮਦ ਇਰਫਾਨ ਨੇ ਸੋਮਵਾਰ ਸਵੇਰੇ ਉਸ ਸਮੇਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਦ ਉਸ ਨੂੰ ਬੁੜੈਲ ਜੇਲ੍ਹ ਦੀ ਬੈਰਕ ਤੋਂ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਨ ਦੇ ਲਈ ਲੈ ਜਾਇਆ ਜਾ ਰਿਹਾ ਸੀ। ਇਰਫਾਨ ਨੇ ਬੈਰਕ ਨੰਬਰ ਦਸ ਤੋਂ ਬਾਹਰ ਲਿਆਏ ਜਾਣ 'ਤੇ ਇੱਕ ਖਿੜਕੀ ਤੋਂ ਕੱਚ ਤੋੜ ਕੇ ਉਸ ਨੂੰ 3-4 ਵਾਰ ਪੇਟ 'ਚ ਮਾਰਿਆ। ਇਸੇ ਦੌਰਾਨ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।  ਇਰਫਾਨ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਅਦਾਲਤ ਵਿਚ ਪੇਸ਼ ਕਰਨਾ ਸੀ। ਅਦਾਲਤ ਤੋਂ ਸੈਕਟਰ 36 ਥਾਣਾ ਪੁਲਿਸ ਨੂੰ ਦੋਸ਼ੀ ਦਾ ਰਿਮਾਂਡ ਲੈਣਾ ਸੀ। ਸਵੇਰੇ ਜਿਵੇਂ ਹੀ ਸਾਰੇ ਕੈਦੀਆਂ ਨੂੰ ਪੇਸ਼ੀ ਦੇ ਲਈ ਕੱਢਣ ਲੱਗੇ ਤਾਂ ਇਰਫਾਨ ਨੂੰ ਵੀ ਬੈਰਕ ਤੋਂ ਬਾਹਰ ਆਉਣ ਲਈ ਕਿਹਾ ਗਿਆ। ਇਰਫਾਨ ਜਿਵੇਂ ਹੀ ਬੈਰਕ ਤੋਂ ਬਾਹਰ ਆਇਆ ਤਾਂ ਉਸ ਨੇ ਕੋਲ ਹੀ ਖਿੜਕੀ 'ਤੇ ਲੱਗੇ ਕੱਚ ਨੂੰ ਤੋੜਿਆ ਅਤੇ ਕੱਚ ਦਾ ਟੁਕੜਾ ਚੁੱਕ ਕੇ ਪੇਟ ਵਿਚ ਮਾਰਿਆ। ਇਹ ਦੇਖ ਕੇ ਪੁਲਿਸ ਨੇ ਉਸ ਨੂੰ ਦਬੋਚ ਲਿਆ। ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
 

ਹੋਰ ਖਬਰਾਂ »

ਚੰਡੀਗੜ