ਨਵੀਂ ਦਿੱਲੀ, 30  ਨਵੰਬਰ (ਹ.ਬ.) : ਬੀਤੇ ਦਿਨ ਕਪਿਲ ਸ਼ਰਮਾ ਦੀ ਫ਼ਿਲਮ ਫਿਰੰਗੀ ਨਾਲ ਬਤੌਰ ਲੀਡ ਹੀਰੋਇਨ ਡੈਬਿਊ ਕਰਨ ਵਾਲੀ ਅਭਿਨੇਤਰੀ Îਇਸ਼ਿਤਾ ਦੱਤਾ ਨੇ ਅਭਿਨੇਤਾ ਵਤਸਲ ਸੇਠ ਨਾਲ ਵਿਆਹ ਕਰਵਾ ਲਿਆ। ਦੋਹਾਂ ਨੇ ਅਪਣੇ  ਵਿਆਹ ਦੇ ਸਮਾਰੋਹ ਨੂੰ ਨਿੱਜੀ ਰੱਖਿਆ, ਜਿਸ ਵਿਚ ਕੁਝ ਨੇੜਲੇ ਲੋਕਾਂ ਨੇ ਹੀ ਹਿੱਸਾ ਲਿਆ। ਹਾਲਾਂਕਿ ਬਾਲੀਵੁਡ ਤੋਂ ਕਈ ਹਸਤੀਆਂ ਨੇ ਵਿਆਹ ਵਿਚ ਸ਼ਿਰਕਤ ਕੀਤੀ ਪਰ ਇਸ਼ਿਤਾ ਦੇ ਹੀਰੋ ਕਪਿਲ ਸ਼ਰਮਾ ਸਮਾਰੋਹ ਵਿਚੋਂ ਗੈਰ ਹਾਜ਼ਰ ਰਹੇ। ਕਪਿਲ ਸ਼ਰਮਾ ਨੇ ਇਸ ਬਾਰੇ ਕਿਹਾ ਕਿ ਮੈਨੂੰ ਕੁਝ ਦਿਨ ਪਹਿਲਾਂ ਹੀ ਵਿਆਹ ਬਾਰੇ ਤਪਾ ਲੱਗਾ ਸੀ ਤੇ ਮੈਂ ਆਉਣਾ ਵੀ ਚਾਹੁੰਦਾ ਸੀ ਪਰ ਕੁਝ ਰੁਝੇਵਿਆਂ ਕਾਰਨ ਨਹੀਂ ਆ ਸਕਿਆ। ਇਸ ਸਮਾਰੋਹ ਵਿਚ ਅਜੇ ਦੇਵਗਨ ਪਤਨੀ ਕਾਜੋਲ ਨਾਲ ਪਹੁੰਚੇ। ਦੱਸ ਦੇਈਏ ਕਿ ਫ਼ਿਲਮ ਦ੍ਰਿਸ਼ਯਮ ਵਿਚ ਇਸ਼ਿਤਾ ਨੇ ਅਜੇ ਦੀ ਬੇਟੀ ਦਾ ਰੋਲ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.