ਦਸੰਬਰ ਵਿਚ 15 ਹਜ਼ਾਰ ਉਡਾਣਾਂ ਹੋਣਗੀਆਂ ਪ੍ਰਭਾਵਤ

ਨਿਊ ਯਾਰਕ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੰਪਿਊਟਰ ਦੀ ਗਲਤੀ ਨਾਲ ਅਮੈਰਿਕਨ ਏਅਰਲਾਈਨਜ਼ ਦੇ ਸਾਰੇ ਪਾਇਲਟਾਂ ਨੂੰ ਛੁੱਟੀ ਮਨਜ਼ੂਰ ਹੋ ਗਈ ਜਿਸ ਨਾਲ ਆਉਂਦੇ ਛੁੱਟੀਆਂ ਦੀ ਸੀਜ਼ਨ ਦੌਰਾਨ 15 ਹਜ਼ਾਰ ਉਡਾਣਾਂ ਪ੍ਰਭਾਵਤ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਹਾਲੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਪਰ ਏਅਰਲਾਈਨ ਵੱਲੋਂ ਪਾਇਲਟਾਂ ਨੂੰ ਛੁੱਟੀ ਰੱਦ ਕਰਨ ਦੇ ਇਵਜ਼ ਵਿਚ ਵਾਧੂ ਅਦਾਇਗੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਮੈਨੇਜਮੈਂਟ ਨੇ ਆਮ ਮਿਹਨਤਾਨੇ ਨਾਲੋਂ ਡੇਢ ਗੁਣਾ ਅਦਾਇਗੀ ਕਰਨ ਦਾ ਵਾਅਦਾ ਕੀਤਾ ਹੈ।

ਅਲਾਇਡ ਪਾਇਲਟਸ ਐਸੋਸੀਏਸ਼ਨ ਮੁਤਾਬਕ ਜ਼ਿਆਦਾਤਰ ਉਡਾਣਾਂ ਅਮਰੀਕਾ ਦੇ ਭੀੜ-ਭਾੜ ਹਵਾਈ ਅੱਡਿਆਂ ਜਿਵੇਂ ਡੈਲਸ, ਬੋਸਟਨ, ਮਿਆਮੀ, ਨਿਊ ਯਾਰਕ, ਫ਼ਿਲਾਡਲਫ਼ੀਆ, ਸਾਲਟ ਲੇਕ ਸਿਟੀ, ਸ਼ਿਕਾਗੋ ਅਤੇ ਚੈਰਲੌਟੇ ਨਾਲ ਸਬੰਧਤ ਹਨ।

ਹੋਰ ਖਬਰਾਂ »