ਨਵੀਂ ਦਿੱਲੀ, 6 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਕ ਵਾਰ ਫਿਰ ਦਰਿਆਦਿਲੀ ਦਿਖਾਉਂਦੇ ਹੋਏ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਵੀਜਾ ਦੇਣ ਦਾ ਭਰੋਸਾ ਦਿੱਤਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸੁਸ਼ਮਾ ਸਵਰਾਜ ਨੇ ਆਪਣੇ ਟਵਿੱਟਰ ਅਕਾਊਂਟ ਰਾਹੀ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਮੈਡੀਕਲ ਵੀਜਾ ਦੇਣ ਦਾ ਭਰੋਸਾ ਦਿੱਤਾ ਹੈ। ਪਹਿਲੇ ਮਾਮਲੇ ਵਿੱਚ ਸੁਸ਼ਮਾ ਸਵਰਾਜ ਨੂੰ ਪਾਕਿਸਤਾਨ ਦੇ ਕੁਰਬਾਨ ਅਲੀ ਨੇ ਆਪਣੇ ਬਿਮਾਰ ਪੁੱਤਰ ਇਮਰਾਨ ਅਲੀ ਦੀ ‘ਓਪਨ ਹਾਰਟ ਸਰਜਰੀ’ ਲਈ ਭਾਰਤ ਵਿੱਚ ਆਉਣ ਦੀ ਬੇਨਤੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਅਲੀ ਨੇ ਕਿਹਾ ਸੀ ਬਿਮਾਰੀ ਕਾਰਨ ਉਸ ਦੇ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਾਲ ਹੀ ਟਵੀਟ ਕਰਦੇ ਹੋਏ ਕਿਹਾ ਸੀ ਕਿ ਉਸ ਦੇ ਪੁੱਤਰ ਦੀ ਤੀਜੀ ਓਪਨ ਹਾਰਟ ਸਰਜਰੀ ਹੋਣੀ ਹੈ। ਉਸ ਦੀ ਜਿੰਦਗੀ ਬਚਾਉਣ ਲਈ ਮੈਡੀਕਲ ਵੀਜਾ ਜਾਰੀ ਕਰੇ। ਇਸ ’ਤੇ ਸੁਸ਼ਮਾ ਸਵਰਾਜ ਨੇ ਟਵੀਟ ਕਰਦੇ ਹੋਏ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਤਤਕਾਲ ਵੀਜਾ ਜਾਰੀ ਕੀਤਾ ਜਾ ਸਕੇ।

ਹੋਰ ਖਬਰਾਂ »