ਗੁਰਦੁਆਰਾ ਜਨਮ ਅਸਥਾਨ ਚੀਮਾਂ ਸਾਹਿਬ ਟੇਕਿਆ ਮੱਥਾ

ਚੀਮਾਂ ਮੰਡੀ, 6 ਦਸੰਬਰ (ਹਮਦਰਦ ਨਿਊਜ਼ ਸਰਵਿਸ) (ਜਗਸੀਰ) ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਨਵੇਂ ਬਣੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਪ੍ਰਧਾਨ ਬਣਨ ਉਪਰੰਤ ਵਾਹਿਗੁਰੂ ਦਾ ਸ਼ੁੱਕਰਾਨਾ ਕਰਨ ਲਈ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਵਿਖੇ ਮੱਥਾ ਟੇਕਿਆ। ਇਸ ਮੌਕੇ ਪਿੰਡ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਦੇ ਪ੍ਰਧਾਨ ਬਣਨ ਦੀ ਖ਼ੁਸ਼ੀ ਵਿੱਚ ਆਰੰਭ ਕਰਵਾਏ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ। ਇਸ ਮੌਕੇ ਉਨ੍ਹਾਂ ਨੂੰ ਪਿੰਡ ਦੀਆਂ ਸੰਗਤਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਮੂਹ ਸੰਗਤਾਂ ਦੇ ਤਹਿ ਦਿਲੋਂ ਸ਼ੁੱਕਰ ਗੁਜ਼ਾਰ ਹਨ, ਜਿੰਨਾਂ ਦੀਆਂ ਦੁਆਵਾਂ ਅਤੇ ਸਤਿਕਾਰ ਕਰਕੇ ਉਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਐਨਾ ਵੱਡੀ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖੀ ਦੇ ਪ੍ਰਚਾਰ ਲਈ ਹਮੇਸ਼ਾਂ ਲਈ ਸਮਰਪਿਤ ਰਹਿਣਗੇ। ਇਸ ਮੌਕੇ ਜਥੇ ਉਦੈ ਸਿੰਘ, ਰਾਜੂ ਸਿੰਘ ਨੰਬਰਦਾਰ, ਨਿਰਮਲ ਸਿੰਘ ਤ੍ਰਿਲੋਕੇ ਕਾ, ਮੀਤਾ ਸਿੰਘ ਧਾਲੀਵਾਲ, ਮਿੱਠਾ ਸਿੰਘ ਮਾਨ, ਬੂਟਾ ਸਿੰਘ ਲਵਲੀ ਸਟੂਡੀਓ, ਚੇਅਰਮੈਨ ਰਵਿੰਦਰ ਬਾਂਸ਼ਲ, ਜਗਦੇਵ ਸਿੰਘ ਗੋਗੀ, ਸਾਉਣ ਸਿੰਘ ਅਕਾਲੀ, ਬਿੱਕਰ ਸਿੰਘ ਐਮ.ਸੀ,  ਨਾਜਰ ਸਿੰਘ, ਪੂਰਨ ਸਿੰਘ, ਸਤਿਗੁਰ ਸਿੰਘ ਵਾਲੀਆ, ਗੁਰਦੀਪ ਸਿੰਘ ਔਲਖ, ਪਿਆਰਾ ਸਿੰਘ ਵਾਲੀਆ, ਸਰੂਪ ਸਿੰਘ ਮਾਨ ਆਦਿ ਹਾਜ਼ਰ ਸਨ। 

ਹੋਰ ਖਬਰਾਂ »

ਪੰਜਾਬ