ਲੁਟੇਰਿਆਂ ਨੇ ਝੜਪ ਦੌਰਾਨ ਦੋ ਨੌਜਵਾਨਾਂ ਨੂੰ ਕਿਰਚ ਨਾਲ ਕੀਤਾ ਜਖਮੀ

ਭਿੱਖੀਵਿੰਡ 6 ਦਸੰਬਰ (ਹਮਦਰਦ ਨਿਊਜ਼ ਸਰਵਿਸ) (ਭੁਪਿੰਦਰ ਸਿੰਘ)-ਐਕਟਿਵਾ ਸਵਾਰ ਔਰਤ ਤੋਂ ਮੋਬਾਈਲ ਖੋਹ ਕੇ ਭੱਜ ਰਹੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਪਿੱਛਾ ਕਰਕੇ ਬਹਾਦਰ ਨੌਜਵਾਨਾਂ ਨੇ ਆਪਣੀ ਜਾਨ ਜੋਖਮ ਵਿਚ ਪਾ ਕੇ ਫੜਣ ਉਪਰੰਤ ਭਿੱਖੀਵਿੰਡ ਪੁਲਿਸ ਹਵਾਲੇ ਕਰ ਦਿੱਤਾ[ ਘਟਨਾ ਦੀ ਜਾਣਕਾਰੀ ਦਿੰਦਿਆਂ ਔਰਤ ਕੁਲਵਿੰਦਰ ਕੌਰ ਪਤਨੀ ਮਨਦੀਪ ਸਿੰਘ ਵਾਸੀ ਦਿਆਲਪੁਰਾ ਨੇ ਦੱਸਿਆ ਕਿ ਮੈਂ ਐਕਟਿਵਾ ਨੰਬਰ ਪੀਬੀ 46 ਆਰ 9476 'ਤੇ ਸਵਾਰ ਹੋ ਕੇ ਭਿੱਖੀਵਿੰਡ ਆ ਰਹੀ ਸੀ ਤਾਂ ਜਦੋਂ ਭਿੱਖੀਵਿੰਡ ਚੌਕ ਵਿਖੇ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ ਟੀ.ਵੀ ਸਟਾਰ ਨੰਬਰ ਪੀਬੀ 46 ਐਚ 2115 'ਤੇ ਸਵਾਰ ਤਿੰਨ ਲੁਟੇਰਿਆਂ ਨੇ ਮੇਰਾ ਮੋਬਾਈਲ ਖੋਹ ਲਿਆ ਤਾਂ ਮੇਰੇ ਵੱਲੋਂ ਰੋਲਾ ਪਾਉਣ 'ਤੇ ਚੌਕ ਵਿਖੇ ਖੜ੍ਹੇ ਨੌਜਵਾਨ ਰਿੰਕੂ ਤੇ ਰਾਜਾ ਨੇ ਮੋਟਰਸਾਈਕਲ ਰਾਂਹੀ ਲੁਟੇਰਿਆਂ ਦਾ ਪਿੱਛਾ ਕਰਕੇ ਪਿੰਡ ਸਾਂਡਪੁਰਾ ਨੂੰ ਜਾਂਦੀ ਸੜਕ 'ਤੇ ਘੇਰ ਲਿਆ[ ਇਸ ਦੌਰਾਨ ਲਟੇਰਿਆਂ ਨੇ ਰਿੰਕੂ ਤੇ ਰਾਜਾ 'ਤੇ ਕਿਰਚ ਨਾਲ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਜਖਮੀ ਹੋਏ ਰਿੰਕੂ ਤੇ ਰਾਜਾ ਨੇ ਮੌਕੇ 'ਤੇ ਪਹੁੰਚੇਂ ਪੰਜਾਬ ਹੋਮਗਾਰਡ ਦੇ ਜੁਵਾਨਾਂ ਦੀ ਮਦਦ ਨਾਲ ਲੁਟੇਰਿਆਂ ਨੂੰ ਫੜ ਕੇ ਪੁਲਿਸ ਥਾਣਾ ਭਿੱਖੀਵਿੰਡ ਹਵਾਲੇ ਕਰ ਦਿੱਤਾ ਗਿਆ[ ਪੁਲਿਸ ਮੁਲਾਜਮਾਂ ਵੱਲੋਂ ਤਲਾਸ਼ੀ ਲੈਣ 'ਤੇ ਲੁਟੇਰਿਆਂ ਪਾਸੋਂ ਇਕ ਕਿਰਚ ਬਰਾਮਦ ਹੋਈ[ ਇਸ ਕੇਸ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਨਸ਼ੀ ਹਰਪਾਲ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਫੜ੍ਹੇ ਗਏ ਲੁਟੇਰਿਆਂ ਦੀ ਪਹਿਚਾਣ ਸਕੱਤਰ ਸਿੰਘ ਪੁੱਤਰ ਭਜਨ ਸਿੰਘ, ਜਗਜੀਤ ਸਿੰਘ ਪੁੱਤਰ ਨਿੰਦਰ ਸਿੰਘ, ਮੇਹਰ ਸਿੰਘ ਪੁੱਤਰ ਮੁਖਤਿਆਰ ਸਿੰਘ ਸਾਰੇ ਵਾਸੀ ਪਿੰਡ ਮਾਹਣੇਕੇ ਥਾਣਾ ਵਲਟੋਹਾ ਵਜੋਂ ਹੋਈ ਅਤੇ ਲੁਟੇਰਿਆਂ ਪਾਸੋਂ ਔਰਤ ਕੋਲੋਂ ਖੋਹਿਆ ਏ.ਫਾਈ ਮੋਬਾਈਲ, ਕਿਰਚ ਬਰਾਮਦ ਕੀਤੀ ਗਈ ਹੈ, ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 275 ਧਾਰਾ 379ਬੀ ਆਈਪੀਸੀ ਦੇ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਹੋਰ ਖਬਰਾਂ »

ਪੰਜਾਬ