ਆਕਲੈਂਡ, 14 ਦਸੰਬਰ (ਹਮਦਰਦ ਨਿਊਜ਼ ਸਰਵਿਸ)  : 2011 ਤੋਂ ਨਿਊਜ਼ੀਲੈਂਡ ਵਿਚ ਰਹਿ ਰਹੇ ਸਿੱਖ ਨੌਜਵਾਨ ਕਮਲ ਸਿੰਘ ਦੀ ਕੰਮ ਦੌਰਾਨ ਕੂੜਾ ਚੁੱਕਣ ਵਾਲੇ ਟਰੱਕ ਤੋਂ ਡਿੱਗਣ ਤੇ ਉਸ ਦੇ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਹ ਘਟਨਾ ਟੋਕਾਉ ਵੈਕਾਟੋ 'ਚ ਵਾਪਰੀ। ਕਮਲ ਸਿੰਘ ਕੂੜਾ ਚੁੱਕਣ ਦਾ ਕੰਮ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਕੰਮ ਵੇਲੇ ਕਮਲ ਸਿੰਘ ਟਰੱਕ ਤੋਂ ਹੇਠਾਂ ਡਿੱਗ  ਗਿਆ ਤੇ ਉਸ ਤੋਂ ਟਰੱਕ ਲੰਘ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਦੁਰਘਟਨਾ 14 ਦਸੰਬਰ ਵੀਰਵਾਰ ਦੁਪਹਿਰ 12:30 ਵਜੇ ਅਲੈਗਜ਼ੈਂਡਰਾ ਰੀਡਾਊਟ ਰੋਡ 'ਤੇ ਵਾਪਰੀ। ਕਮਲ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।   

ਹੋਰ ਖਬਰਾਂ »