ਹਿਊਸਟਨ, 26 ਦਸੰਬਰ (ਹ.ਬ.) : ਅਮਰੀਕਾ ਵਿਚ ਭਾਰਤੀ ਮੂਲ ਦੇ ਮਤਰਏ ਮਾਪਿਆਂ ਦੀ ਬਰਬਰਤਾ ਦੇ ਕਾਰਨ ਮਾਰੀ ਗਈ 3 ਸਾਲ ਦੀ ਬੱਚੀ ਸ਼ੇਰਿਨ ਮੈਥਿਊਜ਼ ਦੀ ਯਾਦ ਵਿਚ 30 ਦਸੰਬਰ ਨੂੰ ਵਿਸ਼ੇਸ਼ ਪ੍ਰੋਗਰਾਮ ਆਯੋਜਤ ਕੀਤਾ ਜਾਵੇਗਾ। ਡਲਾਸ ਦੇ ਰੈਸਟਲੈਂਡ ਫਿਊਨਰਲ ਹੋਮ ਵਿਚ ਇਹ ਆਯੋਜਨ ਸਥਾਨਕ ਲੋਕ ਕਰ ਰਹੇ ਹਨ। ਇਸੇ ਸਾਲ 6 ਅਕਤੂਬਰ ਦੀ ਰਾਤ ਸ਼ੇਰਿਨ ਘਰ ਤੋਂ ਲਾਪਤਾ ਹੋ ਗਈ ਸੀ। ਉਸ ਦੀ ਲਾਸ਼ 22 ਅਕਤੂਬਰ ਨੂੰ ਘਰ ਤੋਂ ਦੂਰ ਇੱਕ ਪੁਲੀ ਦੇ ਥੱਲੇ ਤੋਂ ਮਿਲੀ ਸੀ।

ਹੋਰ ਖਬਰਾਂ »