ਵਾਸ਼ਿੰਗਟਨ, 26 ਦਸੰਬਰ (ਹ.ਬ.) : ਡੋਨਾਲਡ ਟਰੰਪ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਬਣਨ ਕਾਰਨ ਉਨ੍ਹਾਂ ਦਾ ਪਰਵਾਰਕ ਕਾਰੋਬਾਰ ਕਾਫੀ ਪੱਛੜ ਗਿਆ ਹੈ। ਪਿਛਲੇ Îਇੱਕ ਸਾਲ ਵਿਚ ਉਨ੍ਹਾਂ ਦਾ ਕਾਰੋਬਾਰ ਕਿੰਨਾ ਪ੍ਰਭਾਵਤ ਹੋਇਆ ਹੈ, ਇਹ ਇਸ ਆਂਕੜੇ ਨਾਲ ਸਮਝਿਆ ਜਾ ਸਕਦਾ ਹੈ। ਚੋਣਾਂ ਤੋਂ ਛੇ ਮਹੀਨੇ ਪਹਿਲਾਂ ਟਰੰਪ ਅਮਰੀਕਾ ਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ ਵਿਚ 120 ਡੀਲ ਕਰਨ ਵਿਜ ਜੁਟੇ ਸੀ। ਅੱਜ ਹਾਲਤ ਇਹ ਹੈ ਕਿ ਇਸ ਵਿਚੋਂ 30 ਡੀਲ 'ਤੇ ਹੀ ਕੰਮ ਹੋ ਰਿਹਾ ਹੈ ਅਤੇ ਸਾਰੀ ਅਮਰੀਕਾ ਵਿਚ ਹੋਈ। ਮਿਸੀਸਿਪੀ ਸੂਬੇ ਦੇ ਕਲੀਵਲੈਂਡ ਵਿਚ ਇੱਕ ਹੋਟਲ ਨਿਰਮਾਣ ਵਾਲੀ ਜਗ੍ਹਾ 'ਤੇ ਸਮਾਨ ਬਿਖਰਿਆ ਹੋਇਆ ਦਿਖਦਾ ਹੈ। ਇਕ ਸਾਈਨ ਬੋਰਡ ਦਿਖਦਾ ਹੈ, ਜਿਸ 'ਤੇ ਲਿਖਿਆ ਹੈ 2017 ਵਿਚ ਸ਼ੁਰੂਆਤ, ਲੇਕਿਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੋਂ ਕੰਮਕਾਜ ਠੱਪ ਹੈ। ਗੌਰਤਲਬ ਹੈ ਕਿ ਟਰੰਪ ਨੇ ਜਨਵਰੀ ਵਿਚ ਰਾਸ਼ਟਰਪਤੀ ਦਾ ਕੰਮਕਾਜ ਸੰਭਾਲਿਆ ਅਤੇ ਇਸ ਤੋਂ ਬਾਅਦ ਪਰਿਵਾਰਕ ਕਾਰੋਬਾਰ ਦਾ ਗਰਾਫ਼ ਡਿੱਗਦਾ ਚਲਾ ਗਿਆ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਟਰੰਪ ਆਰਗੇਨਾਈਜੇਸ਼ਨ ਦਾ ਪੂਰਾ ਕੰਮਕਾਜ ਅਪਣੇ ਬੇਟੇ ਐਰਿਕ ਅਤੇ ਡੋਨਾਲਡ ਜੂਨੀਅਰ ਨੂੰ ਸੌਂਪ ਦਿੱਤਾ ਸੀ। ਉਸ ਸਮੇਂ ਉਨ੍ਹਾਂ ਦੇ ਬੇਟਿਆਂ ਨੇ ਕਿਹਾ ਸੀ ਕਿ ਉਹ ਅਪਣੇ ਪਿਤਾ ਦੇ ਕਾਰੋਬਾਰ ਨੂੰ ਨਵੀਂ ਉਚਾਈ 'ਤੇ ਲੈ ਜਾਣਗੇ। ਪਰ ਅੱਜ ਉਨ੍ਹਾਂ ਦਾ ਕਾਰੋਬਾਰ ਟਰੰਪ ਦੀ ਗੈਰ ਹਾਜ਼ਰੀ ਵਿਚ ਮੁਸ਼ਕਲ ਨਾਲ ਅੱਗੇ  ਵਧ ਰਿਹਾ ਹੈ। 2017 ਦੇ ਆਖਰ ਵਿਚ ਟਰੰਪ ਆਰਗੇਨਾਈਜੇਸ਼ਨ ਦੇ ਕਾਰੋਬਾਰ 'ਤੇ ਗੌਰ ਕਰੀਏ ਤਾਂ ਇਸ ਵਿਚ ਕਾਫੀ ਕਮੀ ਆਈ ਹੈ। ਇਸ ਸਮੇਂ ਸ਼ਿਕਾਗੋ, ਵਾਸ਼ਿੰਗਟਨ ਅਤੇ ਲਾਸ ਵੇਗਾਸ ਵਿਚ 5 ਸਟਾਰ ਹੋਟਲਾਂ ਤੇ ਕੰਮ ਚਲ ਰਿਹਾ ਹੈ। ਇਸ ਤੋਂ ਇਲਾਵਾ ਕੁਝ ਜਗ੍ਹਾ 'ਤੇ ਗੋਲਫ ਕੋਰਸ ਦਾ ਕੰਮ ਵੀ ਚਲ ਰਿਹਾ ਹੈ।
ਇਕ ਇੰਟਰਵਿਊ ਵਿਚ ਐਰਿਕ ਟਰੰਪ ਨੇ ਕਿਹਾ ਕਿ ਕੰਪਨੀ ਨੇ ਸਭ ਤੋਂ ਪਹਿਲਾਂ ਦੇਸ਼ ਦੀ ਹੀ ਸੰਪਤੀਆਂ 'ਤੇ ਫੋਕਸ ਕਰਨ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਵਿਚ 16 ਗੋਲਫ ਕੋਰਸ, 7 ਹੋਟਲ ਅਤੇ ਕਈ ਹੋਰ ਸੰਪਤੀਆਂ ਹਨ। Îਨਿੱਜੀ ਅਤੇ ਪਰਵਾਰਕ ਕਾਰੋਬਾਰ ਹੋਣ ਦੇ ਕਾਰਨ ਟਰੰਪ ਆਰਗੇਨਾਈਜੇਸ਼ਨ ਨੂੰ ਸ਼ੇਅਰਧਾਰਕਾਂ ਨੂੰ ਜਵਾਬ ਦੇਣ ਦੀ ਵੀ ਜ਼ਰੂਰਤ ਨਹੀਂ ਹੈ। ਐਰਿਕ ਕਹਿੰਦੇ ਹਨ ਕਿ  ਅਸੀਂ ਨਵੇਂ ਪ੍ਰੋਜੈਕਟ 'ਤੇ ਹੌਲੀ ਹੌਲੀ ਅੱਗੇ  ਵਧ ਰਹੇ ਹਨ। ਇਸ ਨਾਲ ਸਾਫ ਹੈ ਕਿ ਕੰਪਨੀ Îਇਹ ਖੁਲਾਸਾ ਨਹਂੀਂ ਕਰਨਾ ਚਾਹੁੰਦੀ ਕਿ ਟਰੰਪ ਦੀ ਗੈਰ ਮੌਜੂਦਗੀ ਵਿਚ ਕੰਮਕਾਜ ਕਿੰਨਾ ਪਛੜਿਆ ਹੈ। ਕੰਪਨੀ ਦੇ ਵਿੰਤੀ ਪ੍ਰਦਰਸ਼ਨ ਦੀ ਜ਼ਿਆਦਾ ਜਾਣਕਾਰੀ ਦਿੱਤੇ ਬਗੈਰ ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆ ਦੀ ਸਭ ਤੋਂ ਬਿਹਤਰੀਨ ਪ੍ਰਾਪਰਟੀ ਹੈ ਅਤੇ ਉਹ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਜੇਕਰ 4 ਸਾਲ ਜਾਂ 8 ਸਾਲ ਦਾ ਅੰਦਾਜ਼ਾ ਲਗਾਇਆ ਜਾਵੇ ਤਦ ਵੀ ਪ੍ਰਦਰਸ਼ਨ ਅਜਿਹਾ ਹੀ ਰਹੇਗਾ। ਹਾਲਾਂਕਿ ਐਰਿਕ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਰਾਸਟਰਪਤੀ ਬਣਨ ਨਾਲ ਨਵੀਂ ਡੀਲ ਫਾਈਨਲ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਅਜਿਹੇ ਵਿਚ ਕੰਪਨੀ ਨੇ ਫੈਸਲਾ ਕੀਤਾ ਕਿ ਵਿਦੇਸ਼ ਵਿਚ ਨਵਾਂ ਉਪਕ੍ਰਮ ਸ਼ੁਰੂ ਨਹੀਂ ਕਰਾਂਗੇ। ਵਿਵਾਦਾਂ ਤੋਂ ਬਚਣ ਦੇ ਲਈ ਦੇਸ਼ ਵਿਚ ਹੀ ਕਾਰੋਬਾਰ ਨੂੰ ਅੱਗੇ ਵਧਾਉਣਗੇ।

ਹੋਰ ਖਬਰਾਂ »