ਚੰਡੀਗੜ੍ਹ, 5 ਜਨਵਰੀ (ਹ.ਬ.) : ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਸੂਬੇ ਵਿਚ ਅੱਤਵਾਦ 'ਤੇ ਲਗਾਮ ਕਸਣ ਦੇ ਲਈ ਇਕ ਵਿਸ਼ੇਸ਼ ਆਪਰੇਸ਼ਨ ਗਰੁੱਪ (ਐਸਓਜੀ) ਬਣਾਇਆ ਜਾਵੇਗਾ। ਇਸ ਨੂੰ ਵਿਸ਼ਵ ਦੀ ਸਭ ਤੋਂ ਬਿਹਤਰ ਫੋਰਸ ਦੇ ਰੂਪ ਵਿਚ ਟਰੇਂਡ ਕੀਤਾ ਜਾਵੇਗਾ। ਨਾਲ ਹੀ ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਅਤੇ ਗਰਮਖਿਆਲੀਆਂ ਦੀ ਸਰਗਰਮੀਆਂ 'ਤੇ ਨਜ਼ਰ ਰੱਖਣ ਦੇ ਲਈ ਪੰਜਾਬ ਪੁਲਿਸ ਇਸ ਸਾਲ ਖੁਦ ਨੂੰ ਸੋਸ਼ਲ ਮੀਡੀਆ ਨਾਲ ਜੋੜੇਗੀ ਅਤੇ ਅਪਣਾ ਫੇਸਬੁੱਕ ਪੇਜ, ਟਵੀਟਰ ਅਤੇ ਯੂ ਟਯੂਬ ਖਾਤਾ ਇਸੇ ਮਹੀਨੇ ਖੋਲ੍ਹੇਗੀ। ਸੋਸ਼ਲ ਮੀਡੀਆ 'ਤੇ ਜਨਤਾ ਦੀ ਸ਼ਿਕਾਇਤਾਂ ਦਾ ਨਿਪਟਾਰਾ ਵੀ ਤੁਰੰਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿਚ 4 ਹਜ਼ਾਰ ਸਿਪਾਹੀਆਂ ਦੀ ਭਰਤੀ ਹੋਵੇਗੀ। ਇਸ ਦੀ ਪ੍ਰਕਿਰਿਆ 18 ਜਨਵਰੀ ਤੋਂ ਸ਼ੁਰੂ ਹੋਵੇਗੀ। ਪੁਲਿਸ ਹੈਡਕੁਆਰਟਰ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਡੀਜੀਪੀ ਨੇ 2017 ਦੀ ਪੁਲਿਸ ਦੀ ਉਪਲਬਧੀਆਂ ਅਤੇ 2018  ਦੇ ਟੀਚਿਆਂ ਬਾਰੇ ਦੱਸਿਆ।  ਸੈਂਟਰਲ ਡਿਜਾਸਟਰ ਨੰਬਰ 112 ਦੀ ਤਰਜ 'ਤੇ ਨੈਸ਼ਨਲ ਐਮਰਜੈਂਸੀ ਰਿਸਪਾਂਸ ਸਿਸਟਮ ਪ੍ਰੋਜੈਕਟ ਨੂੰ ਪੰਜਾਬ ਵਿਚ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਫੋਨ ਕਾਲਸ ਨੂੰ ਸੈਂਟਰਲਾਈਜ ਕਰਨ ਦੇ ਮਕਸਦ ਨਾਲ ਅਪ੍ਰੈਲ ਵਿਚ ਮੋਹਾਲੀ ਵਿਚ ਇਕ ਪਬਲਿਕ ਸੇਫਟੀ ਆਂਸਰਿੰਗ ਪੁਆਇੰਟ ਸਥਾਪਤ ਕੀਤਾ ਜਾਵੇਗਾ। ਇਸ ਦੇ ਅਧੀਨ 60 ਕਾਲ ਵਰਕ ਸਟੇਸ਼ਨ, 12 ਪੁਲਿਸ ਕੰਟਰੋਲ ਰੂਮ ਅਤੇ ਤੁਰੰਤ ਕਾਰਵਾਈ ਦੇ ਲਈ 900 ਐਮਰਜੈਂਸੀ ਵਾਹਨ ਹੋਣਗੇ।  ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਸਾਰੇ ਥਾਣਿਆਂ ਦਾ ਪਿਛਲੇ ਦਸ ਸਾਲ ਦਾ ਰਿਕਾਰਡ ਆਨਲਾਈਨ ਕਰੇਗੀ। ਇਸ ਦੌਰਾਨ ਦਰਜ ਐਫਆਈਆਰ ਅਤੇ ਕਾਰਵਾਈ ਦਾ ਬਿਓਰਾ ਆਨਲਾਈਨ ਮਿਲੇਗਾ।

ਹੋਰ ਖਬਰਾਂ »

ਪੰਜਾਬ