ਨਵੀਂ ਦਿੱਲੀ, 9 ਜਨਵਰੀ (ਹ.ਬ.) : ਫ਼ਿਲਮਾਂ ਦੇ ਮਾਮਲੇ ਵਿਚ 2018 ਦੀ ਸ਼ੁਰੂਆਤ ਧਮਾਕੇਦਾਰ ਹੈ। ਇਸ ਸਾਲ ਦੀ ਸ਼ੁਰੂਆਤ ਬਾਕਸ ਆਫ਼ਿਸ 'ਤੇ ਪੈਡਮੈਨ ਅਤੇ ਪਦਮਾਵਤ ਜਿਹੀ ਫ਼ਿਲਮਾਂ ਰਿਲੀਜ਼ ਦੇ ਨਾਲ ਹੋ ਰਹੀ ਹੈ। ਕਾਮੇਡੀ ਫ਼ਿਲਮ ਟੋਟਲ ਧਮਾਕੇ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ। ਜਿਸ ਵਿਚ ਅਜੇ ਦੇਵਗਨ, ਅਰਸ਼ਦ ਵਾਰਸੀ ਅਤੇ ਜਾਵੇਦ ਜਾਫਰੀ ਮੁੱਖ ਭੂਮਿਕਾ ਵਿਚ ਹੋਣਗੇ। ਇਸ ਦੇ ਨਾਲ ਹੀ ਇਕ ਹੋਰ ਕਾਮੇਡੀ ਫ਼ਿਲਮ 'ਬੂਮ ਬੂਮ ਇਨ ਨਿਊਯਾਰਕ' ਦਾ ਐਲਾਨ ਹੋ ਗਿਆ ਹੈ। ਇਸ ਫ਼ਿਲਮ ਵਿਚ ਕਰਨ ਜੌਹਰ, ਦਿਲਜੀਤ ਦੋਸਾਂਝ, ਸੋਨਾਕਸ਼ੀ ਸਿਨ੍ਹਾ, ਲਾਰਾ ਦੱਤਾ ਅਤੇ ਰਿਤੇਸ਼ ਦੁਸ਼ਮੁਖ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ।  ਤਰਨ ਆਦਰਸ਼ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਫ਼ਿਲਮ ਦੀ ਜਾਣਕਾਰੀ ਦਿੱਤੀ ਹੈ। ਬੂਮ ਬੂਮ ਇਨ ਨਿਊਯਾਰਕ ਇਕ 3ਡੀ ਕਾਮੇਡੀ ਫ਼ਿਲਮ ਹੋਵੇਗੀ।
ਇਸ ਫ਼ਿਲਮ ਦੇ ਚਾਕਰੀ ਡਾਇਰੈਕਟਰ ਹਨ। ਚਾਕਰੀ ਤਮਿਲ ਦਾ ਮਸ਼ਹੂਰ ਐਕਟਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫ਼ਿਲਮ ਖਾਮੋਸ਼ੀ ਨੂੰ ਡਾਇਰੈਕਟ ਕੀਤਾ ਹੈ। ਜਿਸ ਵਿਚ ਤਮੰਨਾ ਭਾਟੀਆ ਮੁੱਖ ਭੂਮਿਕਾ ਵਿਚ ਹਨ। ਇਹ ਫ਼ਿਲਮ ਅਜੇ ਰਿਲੀਜ਼ ਨਹੀਂ ਹੋਈ ਹੈ। ਇਸ ਫ਼ਿਲਮ ਦੇ ਬਾਕੀ ਐਕਟਰਸ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਕਰਨ ਜੌਹਰ ਬਾਂਬੇ ਵੌਲਵਟ ਵਿਚ ਵਿਲੇਨ ਦੇ ਕਿਰਦਾਰ ਵਿਚ ਨਜ਼ਰ ਆ ਚੁੱਕੇ ਹਨ। ਇਹ ਫ਼ਿਲਮ ਫਲਾਪ ਹੋ ਗਈ ਸੀ।

ਹੋਰ ਖਬਰਾਂ »