ਵਾਸ਼ਿੰਗਟਨ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਸੰਸਦ 'ਚ ਇਕ ਮਹੱਤਵਪੂਰਨ ਬਿੱਲ ਪੇਸ਼ ਕੀਤਾ ਗਿਆ, ਜਿਸ ਨਾਲ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋ ਸਕਦਾ ਹੈ। ਦਰਅਸਲ ਇਸ ਬਿੱਲ 'ਚ ਮੈਰਿਟ ਦੇ ਆਧਾਰ 'ਤੇ ਇਮੀਗ੍ਰੇਸ਼ਨ ਸਿਸਟਮ 'ਤੇ ਜ਼ੋਰ ਦਿੰਦੇ ਹੋਏ ਸਾਲਾਨਾ ਦਿੱਤੇ ਜਾਣ ਵਾਲੇ ਗਰੀਨ ਕਾਰਡਾਂ ਨੂੰ 45 ਫੀਸਦੀ ਵਧਾਉਣ ਦੀ ਮੰਗ ਕੀਤੀ ਗਈ ਹੈ। ਅਮਰੀਕੀ ਪ੍ਰਤੀਨਿਧੀ ਸਭਾ 'ਚ ਪੇਸ਼ ਕੀਤੇ ਗਏ ਬਿੱਲ 'ਤੇ ਜੇ ਮੋਹਰ ਲੱਗ ਜਾਂਦੀ ਹੈ ਤਾਂ ਲਗਭਗ 5 ਲੱਖ ਭਾਰਤੀਆਂ ਨੂੰ ਫਾਇਦਾ ਹੋ ਸਕਦਾ ਹੈ, ਜੋ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ। ਟਰੰਪ ਪ੍ਰਸ਼ਾਸਨ ਦੇ ਸਮਰਥਨ ਵਾਲੇ ਇਸ ਬਿੱਲ ਨੂੰ 'ਸਕਿਓਰਿੰਗ ਅਮੇਰੀਕਾਜ ਫਿਊਚਰ ਐਕਟ' ਨਾਂਅ ਨਾਲ ਪੇਸ਼ ਕੀਤਾ ਗਿਆ ਹੈ। ਕਾਂਗਰਸ ਤੋਂ ਪਾਸ ਹੋਣ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਸਤਾਖ਼ਰ ਮਗਰੋਂ ਇਹ ਕਾਨੂੰਨ ਬਣ ਜਾਵੇਗਾ। ਇਸ ਨਾਲ ਡਾਇਵਰਸਿਟੀ ਵੀਜ਼ਾ ਪ੍ਰੋਗਰਾਮ ਸਮਾਪਤ ਹੋ ਜਾਵੇਗਾ ਅਤੇ ਇਕ ਸਾਲ 'ਚ ਕੁਲ ਇਮੀਗ੍ਰੇਸ਼ਨ ਦਾ ਅੰਕੜਾ ਵੀ ਮੌਜੂਦਾ 10.5 ਲੱਖ ਤੋਂ ਘੱਟ ਕੇ 2.60 ਲੱਖ ਰਹਿ ਜਾਵੇਗਾ। ਇਸ ਬਿੱਲ 'ਚ ਗਰੀਨ ਕਾਰਡ ਜਾਰੀ ਕੀਤੇ ਜਾਣ ਦੀ ਮੌਜੂਦਾ ਹੱਦ ਨੂੰ 1.20 ਲੱਖ ਤੋਂ 45 ਫੀਸਦੀ ਵਧਾ ਕੇ 1.75 ਲੱਖ ਸਾਲਾਨਾ ਕਰਨ ਦੀ ਮੰਗ ਕੀਤੀ ਗਈ ਹੈ। 

ਹੋਰ ਖਬਰਾਂ »