ਨਵੀਂ ਦਿੱਲੀ, 12 ਜਨਵਰੀ (ਹ.ਬ.) : ਅਮਰੀਕੀ ਰਾਸ਼ਟਰਪਤੀ  ਦੁਆਰਾ ਭਾਰਤ ਵਿਚ ਬਲਾਤਕਾਰ ਦੀ ਘਟਨਾਵਾਂ 'ਤੇ ਚਿੰਤਾ ਜਤਾਉਣ ਦੇ ਨਾਲ ਅਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਕੁਝ ਘੰਟੇ ਬਾਅਦ ਹੀ ਦਿੱਲੀ ਵਿਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ÎਿÂੱਕ ਨਾਮੀ ਹੋਟਲ ਦੇ ਬਾਹਰ 52 ਸਾਲਾ ਮਹਿਲਾ ਦੇ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਹ ਬਲਾਤਕਾਰ ਦੀ ਘਟਨਾ ਚਾਰ ਦਿਨ ਪਹਿਲਾਂ ਯਾਨੀ 8 ਜਨਵਰੀ ਦੀ ਹੈ।
ਅਮਰੀਕਨ ਮਹਿਲਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਦਿੱਲੀ ਪੁਲਿਸ ਨੇ ਬਲਾਤਕਾਰ ਦੇ ਦੋਸ਼ੀ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੇ ਬਾਰੇ ਵਿਚ ਜਾਣਕਾਰੀ ਮਿਲੀ ਹੈ ਕਿ ਐਨਆਰਆਈ ਹੈ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਬਲਾਤਕਾਰ ਦੀ ਵਧਦੀ ਘਟਨਾਵਾਂ ਕਾਰਨ ਭਾਰਤ ਦਾ ਵਿਸ਼ਵ ਵਿਚ ਅਕਸ ਖਰਾਬ ਹੋ ਰਿਹਾ ਹੈ।  ਅਮਰੀਕਾ ਨੇ ਵੀ ਇਸ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਇਕ ਨਵੀਂ ਟਰੈਵਲ ਅਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ। ਜਿਸ ਵਿਚ ਭਾਰਤ ਆਉਣ ਵਾਲੀ ਮਹਿਲਾ ਸੈਲਾਨੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। 
ਅਮਰੀਕਾ ਨੇ ਇਸ ਟਰੈਵਲ ਅਡਵਾਈਜ਼ਰੀ ਵਿਚ ਭਾਰਤ ਦੀ ਰੈਂਕਿੰਗ ਲੈਵਲ ਦੋ ਰੱਖੀ ਗਈ ਹੈ ਯਾਨੀ ਚੌਕਸੀ ਨਾਲ ਯਾਤਰਾ, ਪਾਕਿਸਤਾਨ ਨੂੰ ਲੈਵਲ ਤਿੰਨ 'ਤੇ ਜਗ੍ਹਾ ਮਿਲੀ ਹੈ, ਜਿਸ ਦਾ ਮਤਲਬ ਹੈ ਕਿ ਜਾਣ ਤੋਂ ਪਹਿਲਾਂ ਇਕ ਵਾਰ ਮੁੜ ਸੋਚਣ। ਲੈਵਲ ਵਨ ਰੈਂਕਿੰਗ ਵਿਚ ਆਉਣ ਵਾਲੇ ਦੇਸ਼ਾਂ ਦੇ ਲਈ ਆਮ ਚੌਕਸੀ ਵਾਲੀ ਹਦਾਇਤਾਂ ਹਨ। ਇਸ ਅਡਵਾਈਜ਼ਰੀ ਵਿਚ ਅਫ਼ਗਾਨਿਸਤਾਨ ਨੂੰ ਲੈਵਲ ਚਾਰ ਵਿਚ ਰੱਖਿਆ ਗਿਆ ਹੈ। ਇਸ ਲੈਵਲ ਵਿਚ ਰੱਖੇ ਜਾਣ ਵਾਲੇ ਦੇਸ਼ਾਂ ਦੀ ਯਾਤਰਾ ਨਹੀਂ ਕਰਨ ਦੀ ਹਦਾਇਤ ਦਿੱਤੀ ਗਈ ਹੈ।

ਹੋਰ ਖਬਰਾਂ »