ਜਲੰਧਰ, 23 ਜਨਵਰੀ (ਹ.ਬ.) : ਸੂਬੇ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਛੇ ਮੱਛੀਆਂ ਦੇ ਪੇਟ ਵਿਚ ਲੁਕਾਏ ਹੈਰੋÎਇਨ ਦੇ ਡੇਢ ਕਿਲੋ ਕੈਪਸੂਲ ਸਮੇਤ ਯੁਗਾਂਡਾ ਦੀ ਮਹਿਲਾ ਨੂੰ ਕਾਬੂ ਕੀਤਾ ਹੈ। ਇਹ ਨਸ਼ਾ ਦਿੱਲੀ ਤੋਂ ਪੰਜਾਬ ਵਿਚ ਸਪਲਾਈ ਕਰਨ ਦੇ ਲਈ ਲਿਆਇਆ ਜਾ ਰਿਹਾ ਸੀ। ਤਸਕਰੀ ਦਾ ਸਾਰਾ ਨੈਟਵਰਕ ਨਾਭਾ ਜੇਲ੍ਹ ਤੋਂ ਚਲ ਰਿਹਾ ਸੀ। ਇਸ ਨੂੰ ਨਾਈਜੀਰੀਅਨ ਅਤੇ ਭਾਰਤੀ ਮੂਲ ਦੇ ਤਸਕਰ ਮਿਲ ਕੇ ਚਲਾ ਰਹੇ ਸੀ। 
ਆਈਜੀ ਜ਼ੋਨਲ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੇਂਸ ਦੇ ਏਆਈਜੀ ਹਰਕੰਵਲਪ੍ਰੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿੱਲੀ ਤੋਂ ਵਿਦੇਸ਼ੀ ਮੂਲ ਦੀ ਮਹਿਲਾਵਾਂ ਪੰਜਾਬ ਵਿਚ ਹੈਰੋਇਨ ਦੀ ਖੇਪ ਲੈ ਕੇ ਆਉਂਦੀਆਂ ਹਨ। ਇਸ ਤੋਂ ਬਾਅਦ ਏਆਈਜੀ ਹਰਕੰਵਲਪ੍ਰੀਤ ਅਤੇ ਐਸਐਸਪੀ ਜਗਰਾਉਂ ਸੁਰਜੀਤ ਸਿੰਘ ਦੀ ਟੀਮ ਨੇ ਜਗਰਾਉਂ-ਮੋਗਾ  ਰੋਡ 'ਤੇ ਨਾਕਾ ਲਗਾਇਆ।
ਇਸ ਦੌਰਾਨ ਯੁਗਾਂਡਾ ਦੀ ਰਹਿਣ ਵਾਲੀ ਮਹਿਲਾ ਰੋਜੇਟੀ ਨਮੂਟੇਬੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਉਸ ਦੇ ਕੋਲ ਤੋਂ ਮਰੀ ਹੋਈ ਛੇ ਮੱਛੀਆਂ ਮਿਲੀਆਂ। ਸ਼ੱਕ ਹੋਣ 'ਤੇ ਉਨ੍ਹਾਂ ਜਦ ਚੈਕ ਕੀਤਾ ਗਿਆ ਤਾਂ ਦੇਖਿਆ ਕਿ ਮੱਛੀਆਂ ਦੇ ਪੇਟ ਚੀਰ ਕੇ ਅੰਦਰ ਹੈਰੋਇਨ ਦੇ ਕੈਪਸੂਲ ਫਿੱਟ ਕੀਤੇ ਹੋਏ ਸੀ। ਇਨ੍ਹਾਂ ਕੈਪਸੂਲਾਂ ਵਿਚ ਡੇਢ ਕਿਲੋ ਹੈਰੋਇਨ ਸੀ। ਆਈਜੀ ਨੇ ਦੱਸਿਆ ਕਿ ਯੁਗਾਂਡਾ ਦੀ ਮਹਿਲਾ ਉਤਮ ਨਗਰ ਦਿੱਲੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਉਸ ਦੇ ਨਾਲ ਰਹਿਣ ਵਾਲੀ ਪੰਜਾਬੀ ਮੂਲ ਦੀ ਮਹਿਲਾ ਮਨਪ੍ਰੀਤ ਵੀ ਇਸੇ ਗਿਰੋਹ ਦਾ ਹਿੱਸਾ ਨਿਕਲੀ।

ਹੋਰ ਖਬਰਾਂ »