ਕਬਾੜੀ ਤੋਂ ਖਰੀਦ ਕੇ ਡੇਰੇ 'ਚ ਤਿਆਰੀ ਕੀਤੀ ਗਈ ਸੀ ਕਾਰ


ਮੁਲਾਜ਼ਮਾਂ ਨੇ ਤਲਵੰਡੀ ਸਾਬੋ ਕੋਰਟ 'ਚ ਦਰਜ ਕਰਵਾਏ ਬਿਆਨ
ਚੰਡੀਗੜ੍ਹ, 9 ਫ਼ਰਵਰੀ (ਹ.ਬ.) : ਵਿਧਾਨ ਸਭਾ ਚੋਣਾਂ ਤਿੰਨ ਦਿਨ ਪਹਿਲਾਂ 31 ਜਨਵਰੀ 2017 ਨੂੰ ਕਾਂਗਰਸੀ ਉਮੀਦਵਾਰ ਅਤੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਦੀ ਚੋਣ ਰੈਲੀ ਵਿਚ ਬਲਾਸਟ ਵਿਚ ਇਸਤੇਮਾਲ ਕਾਰ ਸਿਰਸਾ ਵਿਚ ਡੇਰੇ ਦੀ ਵਰਕਸ਼ਾਪ ਦੇ ਬੀ ਹਿੱਸੇ ਵਿਚ ਅਸੈਂਬਲ ਹੋਈ ਸੀ। ਇਹ ਕਾਰ ਬਾਬਾ ਦੇ ਲਈ ਗੱਡੀਆਂ ਮੌਡੀਫਾਈ ਕਰਨ ਵਾਲੇ ਮਕੈਨਿਕ ਗੁਰਤੇਜ ਕਾਲਾ ਦੇ ਕਹਿਣ 'ਤੇ ਵਰਕਸ਼ਾਪ ਦੇ 4 ਲੋਕਾਂ ਨੇ ਤਿਆਰ ਕੀਤੀ। ਲੇਕਿਨ ਉਨ੍ਹਾਂ ਨਹੀਂ ਪਤਾ ਸੀ ਕਿ ਕਾਰ ਬਲਾਸਟ ਵਿਚ ਇਸਤੇਮਾਲ ਹੋਵੇਗੀ। ਇਹ ਖੁਲਾਸਾ ਵਰਕਸ਼ਾਪ ਵਿਚ ਕੰਮ ਕਰਨ ਵਾਲੇ 4 ਲੋਕਾਂ  ਨੇ ਕੀਤਾ ਹੈ। ਉਨ੍ਹਾਂ ਨੇ ਮੌੜ ਪੁਲਿਸ ਥਾਣੇ ਵਿਚ ਬਲਾਸਟ ਵਿਚ ਇਸਤੇਮਾਲ ਕਾਰ ਦੀ ਸ਼ਨਾਖਤ ਕੀਤੀ। ਉਨ੍ਹਾਂ ਨੇ ਤਲਵੰਡੀ ਸਾਬੋ ਕੋਰਟ ਵਿਚ 164 ਸੀਆਰਪੀਸੀ ਦੇ ਤਹਿਤ ਬਿਆਨ ਦਰਜ ਕਰਵਾਈ। ਕਾਲਾ ਨੇ ਇਹ ਕਾਰ ਕਿਸ ਦੇ ਕਹਿਣ 'ਤੇ ਤਿਆਰ ਕਰਵਾਈ, ਇਹ ਖੁਲਾਸਾ ਹੋਣਾ ਬਾਕੀ ਹੈ।ਵਰਕਸ਼ਾਪ ਮੁਲਾਜ਼ਮਾਂ ਦੇ ਬਿਆਨਾਂ ਦੇ ਅਨੁਸਾਰ ਮਾਰੂਤੀ 800 ਨੂੰ ਸਿਰਸਾ ਦੇ ਇਕ ਕਬਾੜੀ ਸੁਨੀਲ ਕੁਮਾਰ ਕੋਲੋਂ ਖਰੀਦਿਆ ਗਿਆ। ਇਸ ਤੋਂ ਬਾਅਦ ਕਾਰ ਡੇਰੇ ਦੇ ਗੇਟ ਦੇ ਕੋਲ ਪੈਟਰੋਲ ਪੰਪ ਦੇ ਨਾਲ ਬਣੀ ਵਰਕਸ਼ਾਪ ਵਿਚ ਲਿਆਈ ਗਈ। ਇੱਥੇ ਵਰਕਸ਼ਾਪ ਦੋ ਪਾਰਟ ਵਿਚ ਹੈ। ਏ ਪਾਰਟ ਵਿਚ ਡੇਰੇ ਅਤੇ ਪ੍ਰਾਈਵੇਟ ਗੱਡੀਆਂ ਦੀ ਰਿਪੇਅਰਿੰਗ ਹੁੰਦੀ ਹੈ। ਜਦ ਕਿ ਬੀ ਵਿਚ ਸਿਰਫ ਡੇਰਾ ਮੁਖੀ ਦੀ। Îਇੱਥੇ ਸੁਪਰਵਾਈਜ਼ਰ ਡਬਵਾਲੀ ਦੇ ਪਿੰਡ ਆਲੀਕੇ ਦਾ ਗੁਰਤੇਜ ਕਾਲਾ ਹੈ। ਮਾਰੂਤੀ ਦੇ ਪਾਰਟਸ ਮਾਨਸਾ ਦੇ ਸਰਦੂਲਗੜ੍ਹ ਦੇ ਡੈਂਟਰ ਨਰਾਇਣ ਸਿੰਘ ਨੇ ਬਦਲੇ ਸੀ। ਕਾਰ ਵਿਚ ਇੰਜਣ ਚੋਰਮਾਰ ਪਿੰਡ ਦੇ ਹਰਪ੍ਰੀਤ ਸਿੰਘ ਅਤੇ ਰਾਜਸਥਾਨ ਦੇ ਹਰਮੇਲ ਸਿੰਘ ਨੇ ਲਗਾਇਆ। ਕਰਨਾਲ ਦੇ ਪੇਂਟਰ ਕ੍ਰਿਸ਼ਣ ਕੁਮਾਰ ਨੇ ਚਿੱਟਾ ਪੇਂਟ ਕੀਤਾ।  ਸਾਰੇ ਡੇਰੇ ਦੀ ਵਰਕਸ਼ਾਪ ਵਿਚ ਕੰਮ ਕਰਦੇ  ਸੀ। ਕਾਰ ਦੀ ਬੈਟਰੀ ਵੀ ਸਿਰਸਾ ਤੋਂ ਖਰੀਦੀ ਗਈ, ਜਿਸ ਨੂੰ ਕਾਲਾ ਖਰੀਦ ਕੇ ਲਿਆਇਆ ਸੀ। ਕੁੱਕਰ ਸੁਨਾਮ ਦੀ ਇਕ ਪ੍ਰਾਈਵੇਟ ਫੈਕਟਰੀ ਵਿਚ ਬਣਿਆ ਸੀ।
ਐਸਆਈਟੀ ਹੁਣ ਕਾਲਾ ਦੀ ਭਾਲ ਕਰ ਰਹੀ ਹੈ। ਉਧਰ ਪੁਲਿਸ ਸੂਤਰਾਂ ਅਨੁਸਾਰ ਕਾਰ ਵਿਚ ਸਿਰਸਾ ਵਿਚ ਹੀ ਆਈਈਡੀ ਫਿੱਟ ਕੀਤੀ ਗਈ ਸੀ। ਇਸ ਤੋਂ ਬਾਅਦ ਕਾਰ ਨੂੰ 90 ਕਿਲੋਮੀਟਰ ਚਲਾ ਕੇ ਮੌੜ ਮੰਡੀ ਲਿਆਇਆ ਗਿਆ ਅਤੇ ਰੈਲੀ ਦੇ ਕੋਲ ਛੱਡ ਦਿੱਤਾ। ਕਾਲਾ ਦੇ ਫੜੇ ਜਾਣ ਤੋਂ ਬਾਅਦ ਹੀ ਬਲਾਸਟ ਦੇ ਪਿੱਛੇ ਦੇ ਲੋਕਾਂ ਦੇ ਨਾਂ ਸਾਹਮਣੇ ਆ ਸਕਦੇ ਹਨ। ਇਸ ਸਬੰਧੀ ਡੀਆਈਜੀ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਦੇ ਕਾਫੀ ਕਰੀਬ ਹਾਂ। ਛੇਤੀ ਹੀ ਇਸ ਦਾ ਖੁਲਾਸਾ ਕਰਾਂਗੇ। ਸਿਰਸਾ ਸਮੇਤ ਕਈ ਇਲਾਕਿਆਂ ਵਿਚ ਜਾਂਚ ਕੀਤੀ ਹੈ। ਡੇਰੇ ਦੇ 4 ਵਿਅਕਤੀਆਂ ਦੀ ਗਵਾਹੀ ਮਾਮਲੇ ਨੂੰ ਹੱਲ ਕਰਨ ਵਿਚ ਸਹਾਇਕ ਹੋਵੇਗੀ।

ਹੋਰ ਖਬਰਾਂ »