ਹੁਸ਼ਿਆਰਪੁਰ, 12 ਫ਼ਰਵਰੀ (ਹ.ਬ.) : ਸ਼ਹਿਰ ਦੇ ਵਿਚਾਲੇ ਪੈਂਦੇ ਛੱਤਾ ਬਾਜ਼ਾਰ ਕੋਲ ਲੰਘੀ ਦੇਰ ਰਾਤ ਵਿਆਹ ਵਿਚ ਡੀਜੇ 'ਤੇ ਭੰਗੜਾ ਪਾਉਂਦੇ ਹੋਏ ਇਕ ਵਿਅਕਤੀ ਵਲੋਂ ਕੀਤੇ ਹਵਾਈ ਫਾਇਰ ਨਾਲ ਲੜਕੀ ਦੀ ਮੌਤ ਹੋ ਗਈ ਜੋ ਕਿ ਡੀਜੇ ਤੇ ਜਾਗੋ ਪ੍ਰੋਗਰਾਮ ਨੂੰ ਆਪਣੇ ਘਰ ਦੀ ਛੱਤ ਉਪਰ ਖੜ੍ਹੀ ਹੋ ਕੇ ਵੇਖ ਰਹੀ ਸੀ। ਦੱਸਣਯੋਗ ਹੈ ਕਿ ਛੱਤਾ ਬਾਜ਼ਾਰ ਵਾਸੀ ਅਸ਼ੋਕ ਖੋਸਲਾ ਦੀ ਧੀ ਦਾ 12 ਫ਼ਰਵਰੀ ਨੂੰ ਵਿਆਹ ਸੀ ਤੇ 11 ਫਰਵਰੀ ਦੀ ਰਾਤ ਨੂੰ ਡੀਜੇ ਤੇ ਜਾਗੋ ਦਾ ਪ੍ਰੋਗਰਾਮ ਸੀ, ਜਿਸ ਦੌਰਾਨ ਘਰ ਦੇ ਜੀਅ ਤੇ ਹੋਰ ਰਿਸ਼ਤੇਦਾਰ ਡੀਜੇ ਲਾ ਕੇ ਭੰਗੜਾ ਪਾ ਰਹੇ ਸੀ ਤੇ ਇਸ ਦਰਮਿਆਨ ਵਿਆਹ ਵਾਲੀ ਲੜਕੀ ਦੇ ਪਿਤਾ ਅਸ਼ੋਕ ਖੋਸਲਾ ਤੇ ਉਸ ਦੇ ਇੱਕ ਮਿੱਤਰ ਵਲੋਂ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਇਸ ਦੌਰਾਨ Îਇਕ ਗੋਲੀ ਨਜ਼ਦੀਕ ਹੀ ਛੱਤ ਉਪਰ ਮੌਜੂਦ ਸਾਕਸ਼ੀ ਅਰੋੜਾ ਪੁੱਤਰੀ ਚਰਨਜੀਤ ਅਰੋੜਾ ਦੇ ਸਿਰ ਵਿਚ ਜਾ ਲੱਗੀ। ਸਾਕਸ਼ੀ ਦੇ ਪਰਿਵਾਰਕ ਜੀਅ ਤੇ ਵਿਆਹ ਵਾਲੇ ਘਰ ਦੇ ਕੁਝ ਲੋਕ, ਜ਼ਖਮੀ ਹਾਲਤ ਵਿਚ ਉਸ ਨੂੰ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿਚ ਲੈ ਕੇ ਗਏ ਪਰ ਉਦੋਂ ਤੱਕ ਸਾਕਸ਼ੀ ਦਮ ਤੋੜ ਚੁੱਕੀ ਸੀ। ਸੂਤਰਾਂ ਅਨੁਸਾਰ ਭੰਗੜਾ ਪਾਉੁਂਦੇ ਹੋਏ Îਇਕ  ਰਿਵਾਲਰ ਤੇ ਦੋਨਾਲੀ ਬੰਦੂਕ ਨਾਲ ਫਾਇਰ ਕੀਤੇ ਜਾ ਰਹੇ ਸੀ ਜਿਨ੍ਹਾਂ ਵਿਚੋਂ ਇਕ ਗੋਲੀ ਸਾਕਸ਼ੀ ਦੇ ਸਿਰ ਵਿਚ ਜਾ ਵੱਜੀ। ਸਾਕਸ਼ੀ ਏਪੀਜੇ ਕਾਲਜ ਵਿਚ ਐਮਬੀਏ ਦੀ ਵਿਦਿਆਰਥਣ ਸੀ। ਪੁਲਿਸ ਨੇ ਵਿਆਹੀ ਲੜਕੀ ਦੇ ਪਿਤਾ  ਨੂੰ ਨਾਮਜ਼ਦ ਕੀਤਾ ਹੈ। 

ਹੋਰ ਖਬਰਾਂ »