ਮੋਗਾ, 13 ਫ਼ਰਵਰੀ (ਹ.ਬ.) : ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵਿਕਰਮਜੀਤ ਸਿੰਘ ਨੇ ਦਾਜ ਦੇ ਮਾਮਲੇ ਵਿਚ ਨੂਰਾਂ ਸਿਸਟਰਜ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ 13 ਅਪ੍ਰੈਲ ਨੂੰ ਤਲਬ ਕੀਤਾ ਹੈ। ਮਾਮਲਾ ਮਾਮਲਾ ਨੂਰਾਂ ਸਿਸਟਰਜ਼ ਦੇ ਭਰਾ ਦੇ ਸਹੁਰਾ ਧਿਰ ਨੇ ਦਰਜ ਕਰਾÎਇਆ ਹੈ। ਜਲੰਧਰ ਨਿਵਾਸੀ ਜੋਤੀ ਨੂਰਾਂ ਅਤੇ ਜੋਤੀ ਸੁਲਤਾਨਾ ਦੇ ਭਰਾ ਸਾਹਿਲ ਮੀਰ ਦਾ ਵਿਆਹ 15 ਅਪ੍ਰੈਲ 2015 ਨੂੰ ਮੋਗਾ ਦੇ ਅਜੈਬ ਸਿੰਘ ਭੱਟੀ ਦੀ ਬੇਟੀ ਬੀਰਬਖਸ਼ ਦੇ ਨਾਲ ਹੋਈ ਸੀ। ਉਨ੍ਹਾਂ ਦੇ ਘਰ Îਇਕ ਬੇਟੀ ਨੇ ਵੀ ਜਨਮ ਲਿਆ । ਦੋਸ਼ ਹੈ ਕਿ ਵਿਆਹ ਤੋਂ ਬਾਅਦ ਨੂਰਾਂ ਸਿਸਟਰਜ਼ ਦੇ ਪਰਿਵਾਰ ਨੇ ਦਾਜ ਨੂੰ ਲੈ ਕੇ ਬੀਰਬਖਸ਼ ਨੂੰ ਘਰ ਤੋਂ ਕੱਢ ਦਿੱਤਾ। ਕੋਰਟ ਨੇ ਘਾਰਾ 498 ਏ, 406, 506, 34 ਆਈਪੀਸੀ ਦੇ ਤਹਿਤ ਸਾਹਿਲ ਮੀਰ, ਆਦਿਲ ਖਾਨ, ਜੋਤੀ ਸੁਲਤਾਨਾ ਦੇ ਪਤੀ ਨੂੰ ਤਲਬ ਕੀਤਾ ਹੈ। ਜੋਤੀ ਨੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ 'ਤੇ ਭਰੋਸਾ ਹੈ। ਸੱਚ ਸਾਹਮਣੇ ਆ ਜਾਵੇਗਾ।
 

ਹੋਰ ਖਬਰਾਂ »