ਨਵੀਂ ਦਿੱਲੀ, 14 ਫ਼ਰਵਰੀ (ਹ.ਬ.) : ਮਲਯਾਲਮ ਹੀਰੋਇਨ ਪ੍ਰਿਆ ਵਾਰਿਅਰ ਇਨ੍ਹਾਂ ਦਿਨਾਂ ਇੰਟਰਨੈਟ 'ਤੇ ਸਟਾਰ ਬਣ ਚੁੱਕੀ ਹੈ। ਉਹ ਮਲਯਾਲਮ ਫ਼ਿਲਮ ਓਰੂ ਅਦਾਰ ਲਵ ਵਿਚ ਨਜ਼ਰ ਆਵੇਗੀ। ਫ਼ਿਲਮ ਵਿਚ ਗਾਣੇ ਵਿਚ ਅਪਣੇ ਨੈਨ ਨਕਸ਼ ਦੇ ਦਮ 'ਤੇ ਸਭ ਨੂੰ ਦੀਵਾਨਾ ਬਣਾਉਣ ਵਾਲੀ ਪ੍ਰਿਆ ਹੁਣ ਇਕ ਮੁਸ਼ਕਿਲ ਵਿਚ ਘਿਰਦੀ ਨਜ਼ਰ ਆ ਰਹੀ ਹੈ। ਹੈਦਰਾਬਾਦ ਵਿਚ ਕੁਝ ਨੌਜਵਾਨਾਂ ਨੇ ਫ਼ਿਲਮ ਦੇ ਨਿਰਮਾਤਾ ਅਤੇ ਪ੍ਰਿਆ ਪ੍ਰਕਾਸ਼ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਲ ਹੋ ਰਹੇ ਗਾਣੇ ਕਾਰਨ ਮੁਸਲਿਮ ਧਰਮ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਨੇ ਗਾਣੇ ਦੇ ਕੁਝ ਸ਼ਬਦਾਂ 'ਤੇ Îਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਐਫਆਈਆਰ ਵਿਚ ਮੁਸਲਿਮ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾਇਆ ਹੈ। 
ਫ਼ਿਲਮ ਦਾ ਗਾਣਾ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਜਿਸ ਵਿਚ ਪ੍ਰਿਆ ਸਕੂਲ ਅਸੈਂਬਲੀ ਵਿਚ ਇਸ਼ਾਰਿਆਂ-ਇਸ਼ਾਰਿਆਂ ਵਿਚ ਕੋ-ਐਕਟਰ ਨਾਲ ਗੱਲ ਕਰਦੀ ਦਿਖ ਰਹੀ ਸੀ। ਇਸ ਗਾਣੇ ਦੇ ਬਾਅਦ ਤੋਂ ਹੀ ਉਹ ਇੰਟਰਨੈਟ 'ਤੇ ਰਾਤੋ ਰਾਤ ਸਟਾਰ ਬਣ ਚੁੱਕੀ ਹੈ।  ਹੁਣ ਗਾਣੇ ਦੇ ਵਿਰੋਧ ਵਿਚ ਹੈਦਰਾਬਾਦ ਦੇ ਨੌਜਵਾਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਪ੍ਰਿਆ ਪ੍ਰਕਾਸ਼ ਅਤੇ ਫ਼ਿਲਮ ਦੇ Îਨਿਰਮਾਤਾ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੀ ਇਹ ਵੀਡੀਓ ਕਾਫੀ ਪਸੰਦ ਆਇਆ ਸੀ। ਪਰ ਜਦ ਉਨ੍ਹਾਂ ਨੇ ਮਲਯਾਲਮ ਭਾਸ਼ਾ ਦੇ ਇਸ ਗਾਣੇ ਦਾ ਅਨੁਵਾਦ ਕੀਤਾ ਤਾਂ ਦੇਖਿਆ ਕਿ ਗਾਣੇ ਕੁਝ ਸ਼ਬਦ ਅਜਿਹੇ ਹਨ ਜੋ ਧਰਮ ਵਿਸ਼ੇਸ਼ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।  ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਦਾ ਫ਼ੈਸਲਾ ਕੀਤਾ।

ਹੋਰ ਖਬਰਾਂ »