ਤੇਲ ਅਵੀਵ, 14 ਫ਼ਰਵਰੀ (ਹ.ਬ.) : ਪੂਰੀ ਦੁਨੀਆ ਵਿਚ ਇਜ਼ਰਾਈਲ ਦੇ ਖ਼ਿਲਾਫ਼ ਫਲਸਤੀਨ ਦੇ ਵਿਰੋਧ ਦਾ ਪ੍ਰਤੀਕ ਬਣ ਚੁੱਕੀ ਮੁਟਿਆਰ  ਅਹਿਦ ਤਮੀਮੀ ਦੇ ਖ਼ਿਲਾਫ਼ ਇਜ਼ਰਾਈਲ ਦੀ ਸੈਨਿਕ ਅਦਾਲਤ ਵਿਚ ਮੁਕੱਦਮਾ ਚੱਲੇਗਾ।  ਤਮੀਮੀ 'ਤੇ ਪਿਛਲੇ ਸਾਲ ਦਸੰਬਰ ਵਿਚ ਇਜ਼ਰਾਈਲ ਦੇ ਦੋ ਸੈਨਿਕਾਂ ਨੂੰ ਥੱਪੜ ਮਾਰਨ ਦਾ ਦੋਸ਼ ਹੈ।  ਤਮੀਮੀ ਦੇ ਖ਼ਿਲਾਫ਼ ਕੇਸ ਦਰਜ ਕਰਨ 'ਤੇ ਇਜ਼ਰਾਈਲ ਨੂੰ ਦੁਨੀਆ ਭਰ ਵਿਚ ਕੜੀ ਆਲੋਚਨਾ ਝੱਲਣੀ ਪਈ ਹੈ।
ਇਜ਼ਰਾਈਲ ਨੇ ਸੈਨਿਕਾਂ ਨਾਲ ਮਾਰਕੁੱਟ ਨੂੰ ਉਕਸਾਵੇ ਵਾਲੀ ਕਾਰਵਾਈ ਦੱਸਦੇ ਹੋਏ ਤਮੀਮੀ ਦੇ ਆਚਰਣ ਨੂੰ ਅਪਰਾਧਕ ਮੰਨਿਆ  ਹੈ। ਇਸ ਦੇ ਲਈ ਤਮੀਮੀ ਨੂੰ ਸਾਲਾਂ ਜੇਲ੍ਹ  ਦੇ ਅੰਦਰ ਗੁਜ਼ਾਰਨੇ ਪੈ ਸਕਦੇ ਹਨ। ਤਮੀਮੀ ਦੇ ਪਿਤਾ ਨੇ ਕਿਹਾ ਕਿ ਉਹ ਛੇਤੀ ਹੀ ਅਦਾਲਤ ਦਾ ਰੁਖ ਕਰਨਗੇ ਲੇਕਿਨ ਉਨ੍ਹਾਂ ਕੋਰਟ ਤੋਂ ਜ਼ਿਆਦਾ ਉਮੀਦ ਨਹੀਂ ਹੈ ਕਿਉਂਕਿ ਉਹ ਸੈਨਿਕ ਅਦਾਲਤ ਹੈ। ਗੌਰਤਲਬ ਹੈ ਕਿ 1967 ਵਿਚ ਇਜ਼ਰਾਈਲ ਨੇ ਅਰਬ ਦੇਸ਼ਾਂ ਦੇ ਨਾਲ ਕਈ ਦਿਨ ਚੱਲੇ ਯੁੱਧ ਵਿਚ ਪੂਰਵੀ ਯਰੂਸ਼ਲਮ ਸਮੇਤ ਬੈਂਕ ਅਤੇ ਗਾਜਾ ਪੱਅੀ 'ਤੇ ਕਬਜ਼ਾ ਜਮ੍ਹਾ ਲਿਆ ਸੀ। ਤਦ ਤੋਂ ਇਹ ਦੋਵੇਂ ਖੇਤਰ Îਇਜ਼ਰਾਈਲ ਦੇ ਅਧਿਕਾਰ ਖੇਤਰ ਵਿਚ ਹਨ।
 

ਹੋਰ ਖਬਰਾਂ »