ਤੇਹਰਾਨ, 18 ਫਰਵਰੀ (ਹਮਦਰਦ ਨਿਊਜ਼ ਸਰਵਿਸ) :  ਈਰਾਨ ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਕਾਰਨ ਜਹਾਜ਼ 'ਚ ਸਵਾਰ 66 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਹਾਜ਼ ਤੇਹਰਾਨ ਤੋਂ ਯਾਸੂਜ ਜਾ ਰਿਹਾ ਸੀ। ਈਰਾਨ ਦੀ ਅਸੇਮਨ ਏਅਰਲਾਇਨ ਨੇ ਦੱਸਿਆ ਕਿ ਉਸ ਦਾ ਜਹਾਜ਼ ਦੱਖਣੀ ਈਰਾਨ 'ਚ ਦੁਰਘਟਨਾਗ੍ਰਸਤ ਹੋਇਆ ਹੈ ਤੇ ਜਹਾਜ਼ 'ਚ ਸਵਾਰ 66 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਨੇ ਤੇਹਰਾਨ ਦੇ ਮੇਹਰਾਬਾਦ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰਿਆ ਸੀ। ਅਸੇਮਨ ਏਅਰਲਾਇੰਸ ਦੇ ਬੁਲਾਰੇ ਨੇ ਈਰਾਨ ਟੀਵੀ ਨਾਲ ਗੱਲ ਕਰਦਿਆਂ ਦੱਸਿਆ ਕਿ ਜਹਾਜ਼ 'ਚ ਇਕ ਬੱਚਾ ਸਣੇ 60 ਯਾਤਰੀ ਸਵਾਰ ਸਨ ਅਤੇ ਕਰੂ ਦੇ 6 ਮੈਂਬਰ ਸਵਾਰ ਸੀ। ਦੋ ਇੰਜਣ ਵਾਲਾ ਇਹ ਜਹਾਜ਼ ਛੋਟੀ ਦੂਰੀ ਲਈ ਵਰਤੋਂ ਕੀਤਾ ਜਾਂਦਾ ਸੀ। ਖ਼ਰਾਬ ਮੌਸਮ ਕਾਰਨ ਰਾਹਤ ਅਤੇ ਬਚਾਅ ਕਾਰਜਾਂ 'ਚ ਕਾਫੀ ਦਿੱਕਤ ਆਈ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਵੇਲੇ ਦੁਰਘਟਨਾ ਹੋਈ ਉਸ ਵੇਲੇ ਅਸਮਾਨ 'ਚ ਧੁੰਦ ਸੀ। ਉਨ੍ਹਾਂ: ਕਿਹਾ ਕਿ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਈਰਾਨ ਤੋਂ ਜ਼ਿਆਦਾਤਰ ਜਹਾਜ਼ ਪੁਰਾਣੇ ਹੋ ਚੁਕੇ ਹਨ ਅਤੇ ਹਾਲੀਆ ਦਿਨਾਂ 'ਚ ਉਥੇ ਜਹਾਜ਼ ਦੁਰਘਟਨਾ ਵਧੀ ਹੈ। ਈਰਾਨ ਨੇ ਏਅਰਬਸ ਅਤੇ ਬੋਇੰਗ ਤੋਂ ਯਾਤਰੀ ਜਹਾਜ਼ ਖ਼ਰੀਦਣ ਲਈ ਸਮਝੌਤੇ ਕੀਤੇ ਹਨ। ਦੱਸ ਦੇਈਏ ਕਿ ਉਡਾਣ ਭਰਤਨ ਤੋਂ ਤੁਰੰਤ ਬਾਅਦ ਹੀ ਜਹਾਜ਼ ਰੇਡਾਰ ਤੋਂ ਗਾਇਬ ਹੋ ਗਿਆ ਸੀ। ਸੈਂਟਰਲ ਈਰਾਨ ਦੇ ਸੇਮੀਰੋਮ ਨੇੜੇ ਦੁਰਘਟਨਾਗ੍ਰਸਤ ਜਹਾਜ਼ ਮਲਬਾ ਦੇਖਿਆ ਗਿਆ ਹੇ। ਰਾਹਤ ਅਤੇ ਬਚਾਅਦ ਦਲ ਦੁਰਘਟਨਾ ਸਥਾਨ ਲਈ ਭੇਜ ਦਿੱਤਾ ਗਿਆ ਹੈ।   

ਹੋਰ ਖਬਰਾਂ »