ਜੋਹਾਂਸਬਰਗ, 12 ਮਾਰਚ (ਹ.ਬ.) : ਭ੍ਰਿਸ਼ਟਾਚਾਰ ਦੇ ਦੋਸ਼ੀ ਭਾਰਤੀ ਕਾਰੋਬਾਰੀ ਪਰਿਵਾਰ ਦੇ ਇੱਕ ਮੈਂਬਰ ਅਜੇ ਗੁਪਤਾ ਦੇ ਦੱਖਣੀ ਅਫ਼ਰੀਕਾ ਵਿਚ ਸਥਾਈ ਨਿਵਾਸੀ ਹੋਣ ਦਾ ਦਰਜਾ ਖੋਹਣ ਦਾ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਭਾਰਤ ਵਿਚ ਜਨਮੇ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਤਿੰਨ ਗੁਪਤਾ ਭਰਾਵਾਂ ਵਿਚੋਂ Îਇੱਕ ਅਜੇ ਗੁਪਤਾ ਦੀ ਦੱਖਣੀ ਅਫ਼ਰੀਕਾ ਦੀ ਪੁਲਿਸ ਭਾਲ ਕਰ ਰਹੀ  ਸੀ। ਭਗੌੜੇ ਅਜੇ ਗੁਪਤਾ ਦੀ ਬੈਂਕ ਸਹੂਲਤਾਂ ਬੰਦ ਕੀਤੇ ਜਾਣ ਦੇ ਨਾਲ ਹੀ ਦੱਖਣੀ ਅਫ਼ਰੀਕੀ ਪਛਾਣ ਪੱਤਰ ਵੀ ਜ਼ਬਤ ਕੀਤੇ ਜਾ ਰਹੇ ਹਨ। ਇਸ ਤੋਂ ਸਾਫ ਹੈ ਕਿ ਅਫ਼ਰੀਕਾ ਵਿਚ ਸਥਾਈ ਤੌਰ 'ਤੇ ਨਿਵਾਸ ਦੀ ਉਨ੍ਹਾਂ ਦੀ ਸਹੂਲਤ ਖੋਹੀ  ਜਾ ਰਹੀ ਹੈ। ਗੁਪਤਾ ਭਰਾ ਦੱਖਣੀ ਅਫ਼ਰੀਕਾ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇੱਕ ਸੀ। ਅਜੇ ਗੁਪਤਾ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਹੁਣ ਪੁਲਿਸ ਜਾਂਚ ਕਰ ਰਹੀ ਹੈ। ਦੱਖਣੀ ਅਫ਼ਰੀਕਾ ਦੀ ਨਿਗਰਾਨੀ ਏਜੰਸੀ ਦਾ ਦੋਸ਼ ਹੈ ਕਿ ਅਜੇ ਗੁਪਤਾ ਅਤੇ ਉਨ੍ਹਾਂ ਦੇ ਹੋਰ ਦੋ ਭਰਾਵਾਂ ਦੇ  ਸਾਬਕਾ ਦੱਖਣੀ ਅਫ਼ਰੀਕੀ ਰਾਸ਼ਟਰਪਤੀ ਜੈਕਬ ਨਾਲ ਵੀ ਸਬੰਧ ਹਨ। ਰਾਸ਼ਟਰਪਤੀ ਰਾਮਫੋਸਾ ਦੇ ਤਰਜਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਮਾਲੁਸੀ ਜਿਗਾਬਾ ਨੇ ਅਜੇ ਦੀ ਰਿਹਾਇਸ਼ ਨੂੰ ਖਤਮ ਕਰਨ ਦੀ ਸੰਭਾਵਨਾਵਾਂ 'ਤੇ ਚਰਚਾ ਕੀਤੀ ਹੈ।  ਤਦ ਤੋਂ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੇ ਮਹਾਨਿਦੇਸ਼ਕ ਨੂੰ ਨਿਰਦੇਸ਼ ਦਿੱਤਾ ਕਿ ਇਸ ਦੇ ਕਾਨੂੰਨੀ ਪ੍ਰਭਾਵ ਦੀ ਜਾਂਚ ਕੀਤੀ ਜਾਵੇ। ਦੱਸਣਯੋਗ ਹੈ ਕਿ ਸਭ ਤੋਂ ਵੱਡੇ ਭਰਾ ਅਤੁਲ ਗੁਪਤਾ ਦਾ ਪਰਿਵਾਰ ਦੱਖਣੀ ਅਫ਼ਰੀਕਾ ਵਿਚ 1993 ਵਿਚ ਆ ਕੇ ਵਸਿਆ ਸੀ, ਜਦ ਇੱਥੇ ਗੋਰਿਆਂ ਦਾ ਰਾਜ ਖਤਮ ਹੋਇਆ ਸੀ। ਇਸ ਦੇ ਅਗਲੇ ਹੀ ਸਾਲ ਨੈਲਸਨ ਮੰਡੇਲਾ ਨੇ ਦੇਸ਼ ਦੀ ਪਹਿਲੀ ਲੋਕਤਾਂਤਰਿਕ ਚੋਣ ਜਿੱਤੀ ਸੀ।

ਹੋਰ ਖਬਰਾਂ »