ਚੰਡੀਗੜ੍ਹ, 12 ਮਾਰਚ (ਹ.ਬ.) : ਕੈਨੇਡਾ ਦੇ ਟੌਪ-40 ਕਾਰੋਬਾਰੀਆਂ ਦੀ ਲਿਸਟ ਵਿਚ ਅਪਣਾ ਨਾਂ ਬਣਾਉਣ ਵਾਲੇ ਸੁੱਖੀ ਬਾਠ ਨੂੰ ਵਰਲਡ ਪੰਜਾਬੀ ਕਾਨਫ਼ਰੰਸ ਦੌਰਾਨ ਸਨਮਾਨਤ ਕੀਤਾ ਗਿਆ। ਸੁੱਖੀ ਬਾਠ  ਨੂੰ ਇਹ ਸਨਮਾਨ ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਆਪਾਰ ਸਹਿਯੋਗ ਦੇਣ ਅਤੇ ਅਪਣੀ ਫਾਊਂਡੇਸ਼ਨ ਦੇ ਜ਼ਰੀਏ ਦੁਨੀਆ ਦੇ ਕਈ ਦੇਸ਼ਾਂ ਨੂੰ ਮਦਦ ਕਰਨ ਦੇ ਲਈ ਦਿੱਤਾ ਗਿਆ।  ਸੁੱਖੀ ਬਾਠ ਨੇ ਦੱਸਿਆ ਕਿ ਸਾਲ 1979 ਵਿਚ ਉਹ ਆਰਥਿਕ ਕਾਰਨਾਂ ਕਰਕੇ ਕੈਨੇਡਾ ਚਲੇ ਗਏ ਸੀ। ਕੈਨੇਡਾ ਵਿਚ ਜਾਣ ਤੋਂ ਬਾਅਦ ਉਨ੍ਹਾਂ ਨੇ ਉਥੇ ਬੇਸਿਕ ਜੌਬ ਕੀਤੀ। ਹੌਲੀ ਹੌਲੀ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਸਾਲ 1991 ਵਿਚ ਉਨ੍ਹਾਂ ਨੇ ਟੋਰਾਂਟੋ ਵਿਚ ਗੱਡੀਆਂ ਦੀ ਏਜੰਸੀ ਖੋਲ੍ਹ ਦਿੱਤੀ। ਗੱਡੀਆਂ ਦੀ ਏਜੰਸੀ ਖੋਲ੍ਹਣ  ਤੋਂ ਬਾਅਦ ਉਨ੍ਹਾਂ ਨੇ ਫਾਇਨੈਂਸ ਦਾ ਕਾਰੋਬਾਰ ਸ਼ੁਰੂ ਕੀਤਾ। ਹੁਣ ਉਹ ਕੈਨੇਡਾ ਦੇ ਟੌਪ 40 ਕਾਰੋਬਾਰੀਆਂ ਵਿਚ ਸ਼ਾਮਲ ਹਨ। ਸੁੱਖੀ ਬਾਠ ਨੇ ਕਿਹਾ ਕਿ ਉਨ੍ਹਾਂ ਨੇ ਸੁੱਖੀ ਬਾਠ ਫਾਊਂਡੇਸ਼ਨ ਸ਼ੁਰੂ ਕੀਤੀ। ਇਹ ਫਾਊਂਡੇਸ਼ਨ ਬੇਟੀਆਂ ਦੇ ਵਿਆਹ, ਸਿੱਖਿਆ ਦੇ ਲਈ ਮਦਦ ਅਤੇ ਸਕੂਲਾਂ ਦੀ ਮਦਦ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟੋਰਾਂਟੋ ਵਿਚ ਪੰਜਾਬ ਭਵਨ ਤਿਆਰ ਕਰਵਾਇਆ। 
 

ਹੋਰ ਖਬਰਾਂ »