ਮਾਸਕੋ, 13 ਮਾਰਚ (ਹ.ਬ.) : 18 ਮਾਰਚ ਨੂੰ ਰੂਸ ਵਿਚ ਰਾਸ਼ਟਰਪਤੀ ਚੋਣ ਹੋਣੇ ਹਨ। ਹਾਲਾਂਕਿ ਸਰਵੇਖਣਾਂ ਮੁਤਾਬਕ ਅਗਲੀ ਸਰਕਾਰ ਵੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਜੇਤੂ ਐਲਾਨ ਕੀਤਾ ਗਿਆ ਹੈ। ਇਸ ਸਰਵੇ ਦੇ ਅਨੁਸਾਰ ਪੁਤਿਨ 69 ਪ੍ਰਤੀਸ਼ਤ ਵੋਟ ਜਿੱਤ ਕੇ ਮੁੜ ਤੋਂ ਰਾਸ਼ਟਰਪਤੀ ਬਣਨਗੇ।  ਉਂਜ ਇਹ ਅੰਕੜਾ ਪਿਛਲੇ ਅੰਕੜਿਆਂ ਨਾਲੋਂ ਥੋੜ੍ਹਾ ਘੱਟ ਹੈ। 2017 ਵਿਚ ਪੁਤਿਨ ਦੀ ਉਮੀਦਵਾਰ ਦੇ ਐਲਾਨ ਤੋਂ ਪਹਿਲਾਂ, ਪੁਤਿਨ ਦੇ ਸਮਰਥਕ ਵਧੇ ਸੀ। ਤਦ ਇਹ ਅੰਕੜਾ 77 ਪ੍ਰਤੀਸ਼ਤ ਸੀ, ਲੇਕਿਨ ਦਸੰਬਰ ਵਿਚ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਇਹ ਅੰਕੜਾ ਡਿੱਗ ਕੇ 69 ਪ੍ਰਤੀਸ਼ਤ ਪਹੁੰਚ ਗਿਆ। ਪੋਲ ਕਰਾਉਣ ਵਾਲੀ ਏਜੰਸੀ ਨੇ ਕੁਝ ਅਜਿਹੀ ਗੱਲਾਂ ਦੱਸੀਆਂ ਹਨ ਜੋ ਪੁਤਿਨ ਨੂੰ ਚੋਣ ਜਿੱਤਾ ਸਕਦੀ ਹੈ। 
ਪੋਲਿੰਗ ਸਰਵੇਖਣ ਦੇ ਇੱਕ ਨੇਤਾ ਮੁਤਾਬਕ ਪੁਤਿਨ ਨੂੰ ਇੰਨਾ ਵੱਡਾ ਪ੍ਰਤੀਸ਼ਤ ਮਿਲਣ ਦੇ ਪਿੱਛੇ ਕਈ ਕਾਰਨ ਹਨ। ਉਹ ਕਾਫੀ ਭਰੋਸੇਮੰਦ ਉਮੀਦਵਾਰ ਹਨ। 99 ਪ੍ਰਤੀਸ਼ਤ ਲੋਕ ਪੁਤਿਨ ਨੂੰ ਸਪੋਰਟ ਕਰਦੇ ਹਨ। ਪੁਤਿਨ ਨੇ ਅਧਿਕਾਰਕ ਤੌਰ 'ਤੇ ਕੋਈ ਪ੍ਰੋਗਰਾਮ ਪ੍ਰਡਯੂਸ ਨਹੀਂ ਕੀਤਾ ਹੈ ਲੇਕਿਨ ਦੇਸ਼ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਨੇ ਗ਼ਰੀਬੀ ਅਤੇ ਵਾਤਾਵਰਣ ਸਬੰਧੀ ਮੁੱਦਿਆਂ 'ਤੇ ਚਰਚਾ ਕੀਤੀ ਸੀ। ਇਸ ਤੋਂ ਇਲਾਵਾ ਪੁਤਿਨ ਅਪਣੇ ਵਿਰੋਧੀਆਂ ਦੇ ਨਾਲ ਟੀਵੀ 'ਤੇ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਬਹਿਸ ਵਿਚ ਹਿੱਸਾ ਨਹੀਂ ਲੈ ਰਹੇ ਹਨ। 
ਇਸ ਸਰਵੇ ਮੁਤਾਬਕ ਪੁਤਿਨ  ਦੇ ਮੁੱਖ ਵਿਰੋਧੀ ਕਮਿਊਨਿਸਟ ਪਾਰਟੀ ਦੇ ਨੇਤਾ ਪਾਵੇਲ ਨੂੰ ਘੱਟ ਵੋਟ ਮਿਲਣ ਦੇ ਆਸਾਰ ਹਨ। ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਚੋਣ ਵਿਚ 63 ਤੋਂ 67 ਪ੍ਰਤੀਸ਼ਤ ਵੋਟਰ ਸ਼ਾਮਲ ਹੋ ਸਕਦੇ ਹਨ। 1990 ਦੇ ਦਹਾਕੇ ਦੇ ਸਿਆਸੀ ਅਤੇ ਆਰਕਿਕ ਅਰਾਜਕਤਾ ਤੋਂ ਬਾਅਦ ਪੁਤਿਨ ਹੀ ਰੂਸ ਵਿਚ ਸਥਿਰਤਾ ਲਿਆਉਣ ਵਿਚ ਕਾਮਯਾਬ ਰਹੇ। ਕਿਹਾ ਜਾ ਰਿਹਾ ਹੈ ਕਿ ਇਹ ਸਾਰੀ ਚੀਜ਼ਾਂ ਪੁਤਿਨ ਦੇ ਪੱਖ ਵਿਚ ਕੰਮ ਕਰ ਸਕਦੀ ਹੈ।

ਹੋਰ ਖਬਰਾਂ »