ਟੋਕਿਓ, 14 ਮਾਰਚ (ਹ.ਬ.) : ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਦੇ ਪ੍ਰਤੀ ਦੁਨੀਆ ਦੇ ਦਿੱਗਜ ਨੇਤਾਵਾਂ ਦੇ ਰੁਖ ਵਿਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਮ ਨਾਲ ਗੱਲਬਾਤ ਦਾ ਪ੍ਰਸਤਾਵ ਸਵੀਕਾਰ  ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਖ਼ਬਰ ਇਹ ਹੈ ਕਿ ਜਾਪਾਨ ਅਪਣੇ ਪ੍ਰਧਾਨ ਮੰਤਰੀ ਸ਼ਿੰਜੋ ਅਤੇ ਕਿਮ ਜੋਂਗ ਦੇ ਵਿਚ Îਇੱਕ ਸ਼ਿਖਰ ਵਾਰਤਾ 'ਤੇ ਵਿਚਾਰ ਕਰ ਰਿਹਾ ਹੈ। ਸਥਾਨਕ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ।
ਹਾਲਾਂਕਿ ਇਸ ਨੂੰ ਲੈ ਕੇ ਨਾ ਤਾਂ ਜਾਪਾਨ ਵਲੋਂ ਨਾ ਹੀ ਉਤਰ ਕੋਰੀਆ ਵਲੋਂ ਕੋਈ ਐਲਾਨ ਕੀਤਾ ਗਿਆ ਹੈ। ਜਾਪਾਨ ਦੀ ਨਿਊਜ਼ ਏਜੰਸੀ ਅਨੁਸਾਰ ਸ਼ਿੰਜੋ ਅਤੇ ਕਿਮ ਜੋਂਗ ਦੇ ਵਿਚ Îਇੱਕ ਸ਼ਿਖਰ ਵਾਰਤਾ ਦੀ ਸੰਭਾਵਨਾ ਹੈ। ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਸ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਕਿਹਾ ਕਿ Îਇਹ ਗੱਲਬਾਤ ਉਤਰ ਕੋਰੀਆ ਨਾਲ ਨਿਪਟਣ ਦੇ ਜਾਪਾਨ ਦੇ ਨਵੇਂ ਦ੍ਰਿਸ਼ਟੀਕੋਣ ਦਾ ਹਿੱਸਾ ਹੈ। 
ਇਸ ਤੋਂ ਬਾਅਦ Îਇਕ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਇਸੇ ਤਰ੍ਹਾਂ ਦੀ ਖ਼ਬਰ ਸਾਹਮਣੇ ਆਈ ਜਿਸ ਵਿਚ ਕਿਹਾ ਗਿਆ ਹੈ ਕਿ ਜਾਪਾਨ ਨੂੰ ਡਰ ਹੈ ਕਿ ਉਤਰ ਕੋਰੀਆ ਨਾਲ ਨਿਪਟਣ ਦੇ ਕਿਤੇ ਉਹ ਪਿੱਛੇ ਨਾ ਰਹਿ ਜਾਵੇ। ਗੌਰਤਲਬ ਹੈ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਇਸ ਮਾਮਲੇ ਵਿਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ ਅਤੇ ਜਾਪਾਨ ਵੀ ਇਸ ਵਿਚ ਅਪਣੀ ਭੂਮਿਕਾ ਚਾਹੁੰਦਾ ਹੈ। 
ਜਾਣਕਾਰੀ ਅਨੁਸਾਰ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਨੇ ਸੰਮੇਲਨ ਦੇ ਲਈ  ਕਿਸੇ ਠੋਸ ਯੋਜਨਾਵਾਂ ਦੀ ਪੁਸ਼ਟੀ ਨਹੀਂ ਕੀਤੀ। ਪ੍ਰੰਤੂ Îਇਹ ਜ਼ਰੂਰ ਕਿਹਾ ਕਿ ਅਸੀਂ ਇਸ ਦ੍ਰਿਸ਼ਟੀਕੋਣ ਨਾਲ ਅਪਣੀ ਨੀਤੀਆਂ ਦਾ ਅਧਿਐਨ ਕਰ ਰਹੇ ਹਨ ਕਿ ਉਤਰ ਕੋਰੀਆ ਦੇ ਪਰਮਾਣੂ ਤੇ ਮਿਜ਼ਾਈਲ ਪ੍ਰੋਗਰਾਮਾਂ ਅਤੇ ਜਾਪਾਨੀ ਨਾਗਰਿਕਾਂ ਦੇ ਅਗਵਾ ਨਾਲ ਜੁੜੇ ਮੁੱਦਿਆਂ ਦਾ ਹਲ ਕੱਢਣ ਦੇ ਲਈ ਕੀ ਚੀਜ਼ ਸਭ ਤੋਂ ਜ਼ਿਆਦਾ ਪ੍ਰਭਾਵੀ ਸਾਬਤ ਹੋ ਸਕਦੀ ਹੈ। ਗੌਰਤਲਬ ਹੈ ਕਿ ਉਤਰ ਕੋਰੀਆ ਦੇ ਪਰਮਾਣੂ ਤੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਨਾਲ ਤਣਾਅ ਚਲਿਆ ਆ ਰਿਹਾ ਸੀ। ਪ੍ਰੰਤੂ ਦੱਖਣੀ ਕੋਰੀਆ ਵਿਚ ਆਯੋਜਤ ਵਿੰਟਰ ਓਲੰਪਿਕ ਨਾਲ ਸਬੰਧਾ ਵਿਚ ਜਮੀ ਬਰਫ਼ ਪਿਘਲਣੀ ਸ਼ੁਰੂ ਹੋ ਗਈ। 

ਹੋਰ ਖਬਰਾਂ »