ਜਲੰਧਰ, 14 ਮਾਰਚ (ਹ.ਬ.) : ਪਠਾਨਕੋਟ ਨੈਸ਼ਨਲ ਹਾਈਵੇ 'ਤੇ ਮੰਗਲਵਾਰ ਨੂੰ ਭੋਗਪੁਰ ਦੇ ਨਜ਼ਦੀਕ ਦੋ ਸੜਕ ਹਾਦਸਿਆਂ ਵਿਚ ਕਾਂਗਰਸੀ ਵਿਧਾਇਕ ਦੇ ਰਿਸ਼ਤੇਦਾਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਪਚਰੰਗਾ ਦੇ ਨਜ਼ਦੀਕ ਹੋਇਆ ਜਿੱਥੇ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿਚ ਵਿਧਾਇਕ ਦੇ ਰਿਸ਼ਤੇਦਾਰ ਸਮੇਤ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਫੱਟੜ ਹੋ ਗਏ। ਮ੍ਰਿਤਕਾਂ ਦੀ ਪਛਾਣ ਸੁਰਜੀਤ ਅਤੇ ਤਜਿੰਦਰ ਦੇ ਰੂਪ ਵਿਚ ਦੱਸੀ ਜਾ ਰਹੀ ਹੈ। ਦੋਵੇਂ ਬਸਤੀ ਦਾਨਿਸ਼ਮੰਦਾਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਵਿਧਾਇਕ ਸੁਸ਼ੀਲ ਰਿੰਕੂ ਅਨੁਸਾਰ ਸੁਰਜੀਤ ਰਿਸ਼ਤੇਦਾਰੀ ਵਿਚ ਉਨ੍ਹਾਂ ਦਾ ਭਤੀਜਾ ਲੱਗਦਾ ਹੈ। ਉਹ ਅਪਣੇ ਸਹੁਰਾ ਪਰਿਵਾਰ ਦੇ ਨਾਲ ਜੰਮੂ ਵਿਚ ਵਿਆਹ ਸਮਾਰੋਹ ਵਿਚ ਸ਼ਾਮਲ ਹੋ ਕੇ ਕਾਰ ਰਾਹੀਂ ਜਲੰਧਰ ਪਰਤ ਰਿਹਾ ਸੀ। ਕਾਰ ਵਿਚ ਸੁਰਜੀਤ ਦੀ ਸੱਸ, ਸਹੁਰਾ ਅਤੇ ਹੋਰ ਰਿਸ਼ਤੇਦਾਰ ਸਨ। ਪਚਰੰਗਾ ਦੇ ਕੋਲ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਘਟਨਾ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸੇ ਤੋ ਬਾਅਦ ਕਾਰ ਦੇ ਏਅਰਬੈਗ ਵੀ ਖੁਲ੍ਹ ਗਏ ਲੇਕਿਨ ਇਨ੍ਹਾਂ ਦੋਵੇਂ ਦੀ ਜਾਨ ਨਹੀਂ ਬਚ ਸਕੀ।  ਇੱਕ ਹੋਰ ਘਟਨਾ ਵਿਚ ਖੜ੍ਹੇ ਟਰੱਕ ਨੂੰ ਪਿੱਛੇ ਤੋਂ ਆ ਰਹੇ ਮੋਟਰ ਸਾਈਕਲ ਨੇ ਟੱਕਰ ਮਾਰੀ। ਇਸ ਕੁਲਦੀਪ ਨਿਵਾਸੀ ਹਮੀਰਪੁਰ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਫੱਟੜ ਹੋ ਗਿਆ।

ਹੋਰ ਖਬਰਾਂ »