ਵਾਸ਼ਿੰਗਟਨ, 19 ਮਾਰਚ (ਹ.ਬ.) : ਟੈਕਸਾਸ ਦੀ ਰਾਜਧਨੀ ਆਸਟਿਨ ਵਿਚ ਹੋਏ ਧਮਾਕੇ ਵਿਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਇਹ ਧਮਾਕਾ ਪੁਲਿਸ ਦੁਆਰਾ ਦਿੱਤੇ ਗਏ ਬਿਆਨ ਤੋਂ ਬਾਅਦ Îਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਹੋਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ 10 ਦਿਨ ਵਿਚ ਹੋਏ ਤਿੰਨ ਧਮਾਕਿਆਂ ਦੇ ਤਾਰ ਆਪਸ ਵਿਚ ਜੁੜੇ ਹੋਏ ਹਨ। ਸੀਐਨਐਨ ਦੀ ਰਿਪੋਰਟ ਮੁਤਾਬਕ ਪੁਲਿਸ ਨੂੰ ਐਤਵਾਰ ਰਾਤ 8.32 ਵਜੇ ਘਟਨਾ ਸਥਾਨ 'ਤੇ ਬੁਲਾਇਆ ਗਿਆ।
ਦੋਵੇਂ ਗੰਭੀਰ ਜ਼ਖ਼ਮੀਆਂ ਨੂੰ ਸਾਊਥ ਆਸਟਿਨ ਮੈਡੀਕਲ ਸੈਂਟਰ ਵਿਚ ਭਰਤੀ ਕਰਾਇਆ ਗਿਆ ਹੈ। ਆਸਟਿਨ ਦੇ ਪੁਲਿਸ ਮੁਖੀ ਬਰਾਇਨ ਮੇਨਲੀ ਨੇ ਕਿਹਾ ਕਿ ਉਥੇ ਇਕ ਬੈਗ ਮਿਲਿਆ ਗਿਆ ਹੈ ਜਿਸ ਨੂੰ ਪੁਲਿਸ ਖੰਗਾਲ ਰਹੀ ਹੈ। ਇਸ ਤੋਂ ਪਹਿਲਾਂ ਹੋਏ ਤਿੰਨ ਧਮਾਕਿਆਂ ਵਿਚ ਦੋ ਲੋਕ ਮਾਰੇ ਗਏ ਸੀ ਅਤੇ ਦੋ ਹੋਰ ਲੋਕ ਜ਼ਖਮੀ ਹੋਏ ਸਨ। 
ਪੁਲਿਸ ਅਜੇ ਤੱਕ ਘਟਨਾ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਲਗਾ ਸਕੀ ਹੈ ਲੇਕਿਨ ਉਸ ਨੇ ਨਫਰਤ ਦੇ ਚਲਦਿਆਂ ਅਪਪਰਾਧ ਨੂੰ ਅੰਜਾਮ ਦਿੱਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਸੀਐਨਐਨ ਦੇ ਅਨੁਸਾਰ ਫਿਲਹਾਲ ਇਹ ਪਤਾ ਨਹੀਂ ਚਲ ਸਕਿਆ ਕਿ ਐਤਵਾਰ ਨੂੰ ਹੋਈ ਘਟਨਾ ਦਾ ਸਬੰਧ ਵਿਸਫੋਟ ਦੀ ਪਿਛਲੀ ਘਟਨਾਵਾਂ ਨਾਲ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਐਤਵਾਰ ਨੂੰ ਪੁਲਿਸ ਨੇ ਤਿੰਨੋਂ ਧਮਾਕਿਆਂ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਬਾਰੇ ਸੂਚਨ ਦੇਣ 'ਤੇ Îਇਨਾਮ ਦੇਣ ਦਾ ਐਲਾਨ ਕੀਤਾ ਸੀ। 

ਹੋਰ ਖਬਰਾਂ »