ਬਾਊਫਰੀਕ, 11 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਲਜੀਰੀਆ ਦਾ ਇਕ ਫੌਜੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਕਾਰਨ 257 ਜਵਾਨਾਂ ਦੀ ਮੌਤ ਦੀ ਖ਼ਬਰ ਹੈ। ਇਹ ਹਾਦਸਾ ਅਲਜੀਰੀਆ ਦੇ ਬਾਊਫਰੀਕ ਵਿਖੇ ਵਾਪਰਿਆ। ਜਹਾਜ਼ 'ਚ ਜ਼ਿਆਦਾਤਰ ਫੌਜੀ ਸਵਾਰ ਸੀ। ਬੁੱਧਵਾਰ ਸਵੇਰੇ ਇਹ ਜਹਾਜ਼ ਬਾਊਫਰੀਕ ਫੌਜੀ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋਇਆ। ਹਾਦਸੇ 'ਚ ਕਈ ਬੰਦੇ ਜ਼ਖਮੀ ਵੀ ਹੋਏ ਹਨ ਜਿਨ•ਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਹਾਜ਼ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.