ਨਵੀਂ ਦਿੱਲੀ, 13 ਅਪ੍ਰੈਲ (ਹ.ਬ.) : ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਟੈਲੀਫ਼ੋਨ 'ਤੇ ਲੰਬੀ ਗੱਲਬਾਤ ਕੀਤੀ ਹੈ। ਦੋਵੇਂ ਨੇਤਾਵਾਂ ਨੇ ਭਾਰਤ-ਰੂਸ ਸਬੰਧਾਂ 'ਤ ੇ ਚਰਚਾ ਕੀਤ ਅਤੇ ਕੌਮਾਂਤਰੀ ਮੰਚਾਂ 'ਤੇ Îਇੱਕ ਦੂਜੇ ਦਾ ਸਹਿਯੋਗ ਜਾਰੀ ਰੱਖਣ ਦਾ ਸੰਕਲਪ ਦੋਹਰਾਇਆ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਵਿਸ਼ੇ ਵਿਚ ਪੁੱਛੇ ਜਾਣ 'ਤੇ ਪੱਤਰਕਾਰਾਂ ਨੂੰ ਕਿਹਾ ਕਿ  ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਨਿ ਨੇ 11 ਅਪ੍ਰੈਲ ਨੂੰ ਟੈਲੀਫੋਨ 'ਤੇ ਗੱਲਬਾਤ ਕੀਤੀ।ਵਿਦੇਸ਼ ਮੰਤਰਾਲੇ ਨੇ ਗੱਲਬਾਤ ਦਾ ਬਿਓਰਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਜੇ ਉਹ ਸਿਰਫ ਇੰਨਾ ਕਹਿ ਸਕਦੇ ਹਨ ਕਿ ਦੋਵੇਂ ਨੇਤਾਵਾਂ ਦੇ ਵਿਚ ਆਪਸੀ ਹਿਤਾਂ ਨਾਲ ਜੁੜੇ ਸਾਰੇ ਵਿਸ਼ਿਆਂ 'ਤੇ ਚਰਚਾ ਕੀਤੀ ਗਈ। Îਇਹ ਪੁੱਛੇ ਜਾਣ 'ਤੇ ਕੀ ਕਿ ਦੋਵੇਂ ਨੇਤਾਵਾਂ ਦੇ ਵਿਚ ਸੀਰੀਆ ਸੰਕਟ ਦੇ ਬਾਰੇ ਵਿਚ ਵੀ ਚਰਚਾ ਹੋਈ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਵਿਸ਼ੇ 'ਤੇ ਜ਼ਿਆਦਾ ਜਾਣਕਾਰੀ ਉਨ੍ਹਾਂ ਦੇ ਕੋਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਾਬਵਾ ਰੂਸੀ ਡਿਪਲੋਮੈਟ ਨੂੰ ਬਰਤਾਨੀਆ ਵਿਚ ਜ਼ਹਿਰ ਦਿੱਤੇ ਜਾਣ ਦੇ ਬਾਅਦ ਤੋਂ ਪੱਛਮੀ ਦੇਸ਼ਾਂ ਅਤੇ ਰੂਸ ਦੇ ਵਿਚ ਵਿਵਾਦ ਵਧ ਗਿਆ ਹੈ। ਪੱਛਮੀ ਦੇਸ਼ਾਂ ਦੇ ਨਾਲ ਰੂਸ ਦੇ ਵਿਵਾਦ  ਦੇ ਵਿਚ ਮੋਦੀ ਅਤੇ ਪੁਤਿਨ ਦੀ ਗੱਲਬਾਤ ਨੂੰ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ।

ਹੋਰ ਖਬਰਾਂ »