ਬਠਿੰਡਾ, 14 ਅਪ੍ਰੈਲ (ਹ.ਬ.) : ਮਸਕਟ 'ਚ ਪੰਜਾਬੀ ਔਰਤ ਨੂੰ ਵੇਚਣ ਦੇ ਮਾਮਲੇ ਵਿਚ ਦੋ ਏਜੰਟਾਂ ਅਤੇ Îਇਕ ਮਹਿਲਾ ਸਮੇਤ ਪੰਜ ਲੋਕਾਂ ਦੇ ਖ਼ਿਲਾਫ਼ ਥਾਣਾ ਕੋਟਫੱਤਾ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਏਐਸਆਈ ਜਗਦੀਪ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪਿੰਡ ਚੋਟੀਆਂ ਨਿਵਾਸੀ ਕਾਲਾ ਸਿੰਘ, ਲੁਧਿਆਣਾ ਨਿਵਾਸੀ ਰਾਜੇਸ਼ ਮਾਸਟਰ, ਉਸ ਦੀ ਪਤਨੀ ਛਿੰਦਰ ਕੌਰ, ਬਿੱਟੂ ਅਤੇ ਨਵੀਂ ਦਿੱਲੀ ਨਿਵਾਸੀ ਅਕਰਮ ਦੇ ਰੂਪ ਵਿਚ ਹੋਈ।  ਪੁਲਿਸ ਨੂੰ ਬਲਜੀਤ ਕੌਰ ਨੇ ਦੱਸਿਆ ਕਿ ਕਾਲਾ ਸਿੰਘ ਉਸ ਦਾ ਭਤੀਜਾ ਹੈ। ਉਸੇ ਨੇ ਉਸ ਨੂੰ ਦੋਸ਼ੀਆਂ ਨਾਲ ਮਿਲ ਕੇ ਸ਼ੇਖ ਨੂੰ ਵੇਚ ਦਿੱਤਾ।  ਪੁਲਿਸ ਦੋਸ਼ੀਆਂ ਦੀ ਭਾਲ 'ਚ ਛਾਪਾਮਾਰੀ ਕਰ ਰਹੀ ਹੈ।
ਦੱਸਣਯੋਗ ਹੈ ਕਿ ਟਵੈਲਰ ਏਜੰਟਾਂ ਨੇ ਪਿੰਡ ਜੱਸੀ ਪੌ ਵਾਲੀ ਪਿੰਡ ਦੀ ਔਰਤ ਨੂੰ ਮਸਕਟ ਦੇ ਸ਼ੇਖ ਕੋਲ ਵੇਚ ਦਿੱਤਾ। ਸ਼ੇਖ ਦੇ ਪਰਿਵਾਰ ਨੇ ਔਰਤ 'ਤੇ ਬੇਤਹਾਸ਼ਾ ਤਸੀਹੇ ਦਿੱਤੇ। ਜਦੋਂ ਪੀੜਤ ਔਰਤ ਦੇ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਤਾਂ ਪੁਲਿਸ ਨੇ ਸਬੰਧਤ ਏਜੰਟਾਂ ਨਾਲ ਸੰਪਰਕ ਕਰ ਕੇ ਔਰਤ ਨੂੰ ਸੁਰੱਖਿਅਤ ਵਾਪਸ ਲਿਆਂਦਾ। ਬ

ਹੋਰ ਖਬਰਾਂ »