ਜਲੰਧਰ, 16 ਅਪ੍ਰੈਲ (ਹ.ਬ.) : 1 ਮਈ ਨੂੰ ਸ਼ਾਮ 5.05 ਵਜੇ ਆਦਮਪੁਰ ਏਅਪੋਰਟ ਤੋਂ ਪਹਿਲੀ ਸਵਾਰੀ ਫਲਾਈਟ ਉਡਾਣ ਭਰੇਗੀ। ਪ੍ਰੈਜ਼ੀਡੈਂਟ ਹੋਟਲ ਵਿਚ ਸਪਾਈਸ ਜੈੱਟ ਨੇ ਬੁਕਿੰਗ ਸ਼ੁਰੂ ਕਰਦੇ ਹੋਏ ਟਿਕਟ ਦਾ ਰੇਟ 1953 ਰੁਪਏ ਰੱਖਿਆ। ਦਿੱਲੀ ਤੋਂ 78 ਸੀਟਰ ਜਹਾਜ਼ ਦੁਪਹਿਰ 3.30 ਵਜੇ ਉਡਾਣ ਭਰੇਗਾ ਅਤੇ ਆਦਮਪੁਰ ਪੌਣੇ ਪੰਜ ਵਜੇ ਪੁੱਜੇਗਾ। ਇੱਥੇ 20 ਮਿੰਟ ਬਾਅਦ ਦਿੱਲੀ ਦੇ ਲਈ ਉਡਾਣ ਭਰੇਗਾ। ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਆਦਮਪੁਰ ਏਅਰਪੋਰਟ ਦੁਪਹਿਰ  3 ਤੋਂ ਸਾਢੇ 3 ਵਜੇ ਤੱਕ ਪੁੱਜਣ ਹੋਵੇਗਾ। 
ਪੰਜਾਬ ਟਰੈਵਲ ਏਜੰਟਸ ਐਸੋਸੀਏਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਹੇਅਰ ਨੇ ਦੱਸਿਆ ਕਿ ਦੋਆਬਾ ਦੇ ਸੈਂਕੜੇ ਐਨਆਰਆਈਜ਼ ਰੋਜ਼ਾਨਾ ਦਿੱਲੀ ਏਅਰਪੋਰਟ ਤੋਂ ਕੈਨੇਡਾ, ਅਮਰੀਕਾ ਤੇ ਹੋਰਨਾਂ ਦੇਸ਼ਾਂ ਲਈ ਫਲਾਈਟ ਫੜਦੇ ਹਨ। ਜ਼ਿਆਦਾਤਰ ਉਡਾਣਾਂ ਰਾਤ ਨੂੰ ਹੁੰਦੀਆਂ ਹਨ। Îਇੰਟਰਨੈਸ਼ਨਲ ਫਲਾਈਟ ਫੜਨ ਤੋਂ ਤਿੰਨ ਘੰਟੇ ਪਹਿਲਾਂ ਏਅਰਪੋਰਟ ਪੁੱਜਣਾ ਹੁੰਦਾ ਹੈ। ਅਜਿਹੇ ਵਿਚ ਦਿੱਲੀ ਵਿਚ ਇਹ ਫਲਾਈਟ ਸਵਾ ਛੇ ਵਜੇ ਪੁੱਜੇਗੀ।
ਸਪਾਈਸ ਜੈੱਟ ਮੈਨੇਜਰ ਨੇ ਕਿਹਾ ਕਿ ਉਡਾਣ ਪ੍ਰੋਜੈਕਟ ਤਹਿਤ ਆਦਮਪੁਰ ਸਪਾਈਸ ਜੈਟ ਦਾ ਛੇਵਾਂ ਸਟੇਸ਼ਨ ਹੈ। ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਜਦ ਮੈਂ ਫਲਾਈਟ ਦਾ ਬੀੜਾ ਚੁੱਕਿਆ ਸੀ ਤਾਂ ਦੋਸ਼ ਲੱਗੇ ਕਿ ਸੁਰਖੀਆਂ ਵਿਚ ਆਉਣ ਦੇ ਲਈ ਮੈਂ ਏਅਰਪੋਰਟ ਦੇ ਪੁਲਾਵ ਬਣਾ ਰਿਹਾ ਹਾਂ। ਦੋਆਬਾ ਏਅਰਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ 25 ਸਾਲ ਪਹਿਲਾਂ ਏਅਰਪੋਰਟ ਦਾ ਸਪਨਾ ਦੇਖਿਆ ਸੀ ਹੁਣ ਜਾ ਕੇ ਪੂਰਾ ਹੋਇਆ। 

ਹੋਰ ਖਬਰਾਂ »

ਅੰਤਰਰਾਸ਼ਟਰੀ