ਧਰਮਸ਼ਾਲਾ, 16 ਅਪ੍ਰੈਲ (ਹ.ਬ.) : ਨਾਈਜੀਰੀਆ ਵਿਚ 72 ਦਿਨ ਬਾਅਦ ਹਿਮਾਚਲ ਦੇ ਤਿੰਨੋਂ ਨੌਜਵਾਨ ਐਤਵਾਰ ਨੂੰ ਅਪਣੇ ਅਪਣੇ ਪਿੰਡ ਪਰਤ ਆਏ। ਇਹ ਸ਼ਿਪਿੰਗ ਜਹਾਜ਼ ਲੈ ਕੇ ਨਾਈਜੀਰੀਆ ਗਏ ਸੀ। 31 ਜਨਵਰੀ ਨੂੰ ਇਨ੍ਹਾਂ ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰਕੇ ਬੰਧਕ ਬਣਾ ਲਿਆ ਸੀ। ਨਗਰੋਟਾ ਬਗਵਾਂ ਦੀ ਉਸਤੇੜ ਪੰਚਾਇਤ ਦੇ ਪੰਕਜ ਕੁਮਾਰ, ਪਾਲਮਪੁਰ ਦੇ ਅਜੇ ਅਤੇ ਨਗਰੋਟਾ ਸੂਰਿਆਂ ਦੇ ਗਰੁੱਪ ਕਮਾਂਡਰ ਸੁਸ਼ੀਲ ਧੀਮਾਨ ਦਾ ਇੱਥੇ ਪੁੱਜਣ 'ਤੇ ਸਵਾਗਤ ਕੀਤਾ ਗਿਆ। ਜਹਾਜ਼ ਦੇ ਗਰੁੱਪ ਕੈਪਟਨ ਸੁਸ਼ੀਲ ਧੀਮਾਨ ਨੇ ਦੱਸਿਆ, ਲੁਟੇਰੇ ਦਿਨ ਵਿਚ ਸਿਰਫ Îਇੱਕ ਵਾਰ ਥੋੜ੍ਹੇ ਨੂਡਲਸ ਖਾਣ ਦੇ ਲਈ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਸ਼ਿਪਿੰਗ ਜਹਾਜ਼ ਸਮੁੰਦਰ ਵਿਚ ਨਾਈਜੀਰੀਆ ਦੀ ਖ਼ਤਰੇ ਵਾਲੀ ਲਾਈਨ ਤੋਂ 100 ਮੀਟਰ ਅੰਦਰ ਸੀ। ਸਮੁੰਦਰੀ ਲੁਟੇਰਿਆਂ ਨੇ ਖ਼ਤਰੇ ਵਾਲਾ ਖੇਤਰ ਪਾਰ ਕਰਕੇ ਹਮਲਾ ਬੋਲਿਆ ਤੇ ਬੰਦੂਕਾਂ ਤਾਣੀਆਂ। ਜਹਾਜ਼ 'ਤੇ ਹਮਲਾ ਕਰਨ ਵਾਲੇ ਸਮੁੰਦਰੀ ਲੁਟੇਰੇ ਅਧੇੜ ਉਮਰ ਦੇ ਵਿਅਕਤੀ ਸਨ। ਸਾਨੂੰ ਦੂਰ ਕਿਸੇ ਜੰਗਲ ਵਿਚ ਲੈ ਜਾ ਕੇ ਰੱਖਿਆ ਗਿਆ। ਜਿੱਥੇ 20-25 ਸਾਲ ਦੇ ਸਮੁੰਦਰੀ ਲੁਟੇਰੇ ਬੰਦੂਕਾਂ ਨਾਲ ਲੈਸ ਹੋ ਕੇ ਸਾਡੀ ਨਿਗਰਾਨੀ ਕਰਦੀ ਸਨ। ਹਰ ਤੀਜੇ ਦਿਨ ਸਮੁੰਦਰੀ ਲੁਟੇਰਿਆਂ ਦੀ ਇਕ ਟੀਮ ਆ ਕੇ ਸਾਨੂੰ ਖਾਣ ਪੀਣ ਦਾ ਸਮਾਨ ਦੇ ਕੇ ਜਾਂਦੀ ਸੀ। ਜਦੋਂ ਭਾਰਤ ਸਰਕਾਰ ਕੋਲੋਂ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਸਾਡੇ ਕੰਨ ਦੇ ਕੋਲ ਤੋਂ ਹਵਾਈ ਫਾਇਰ ਕਰਦੇ ਹੋਏ ਬੰਦੂਕਾਂ ਸਾਡੇ 'ਤੇ ਤਾਣ ਦਿੱਤੀ ਸੀ।  ਹਰ ਪਲ ਅਸੀਂ ਦਹਿਸ਼ਤ ਵਿਚ ਬਿਤਾ ਰਹੇ ਸੀ। ਜਦ ਸਾਨੂੰ ਰਿਹਾਅ ਕੀਤਾ ਗਿਆ ਤਾਂ ਅਸੀਂ ਨਾਈਜੀਰੀਆ ਸਥਿਤ ਭਾਰਤੀ ਦੂਤਘਰ ਪੁੱਜੇ ਜਿੱਥੇ ਸਾਨੂੰ ਕੱਪੜੇ ਦਿੱਤੇ ਗਏ। ਤਿੰਨੋਂ ਨੌਜਵਾਨ ਮਰਚੈਂਟ ਨੇਵੀ ਵਿਚ  ਹਨ ਅਤੇ ਜਹਾਜ਼ ਲੈ ਕੇ ਨਾਈਜੀਰੀਆ ਵੱਲ ਗਏ ਸੀ। 31 ਜਨਵਰੀ ਨੂੰ ਉਨ੍ਹਾਂ ਲੁਟੇਰਿਆਂ ਨੇ ਅਗਵਾ ਕਰ ਲਿਆ ਸੀ। 

ਹੋਰ ਖਬਰਾਂ »