ਕਰਾਚੀ, 16 ਅਪ੍ਰੈਲ (ਹ.ਬ.) : ਪਾਕਿਸਤਾਨ ਦੇ ਕਵੇਟਾ ਵਿਚ ਐਤਵਾਰ ਨੂੰ ਹੋਣ ਵਾਲੀ ਪ੍ਰਾਥਨਾ ਤੋਂ ਬਾਅਦ ਅਣਪਛਾਤੇ ਵਿਅਕਤੀ ਨੇ ਗਿਰਜਾ ਘਰ ਤੋਂ ਨਿਕਲ ਰਹੇ ਲੋਕਾਂ 'ਤੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਵਿਚ ਦੋ ਲੋਕ ਮਾਰੇ ਗਏ ਹਨ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ ਹਨ। ਮੋਟਰ ਸਾਈਕਲ ਸਵਾਰ ਹਮਲਾਵਰ ਨੇ ਈਸਾ ਨਗਰੀ ਇਲਾਕੇ ਵਿਚ ਸਥਿਤ ਗਿਰਜਾ ਘਰ 'ਤੇ ਹਮਲਾ ਕੀਤਾ।
ਪੁਲਿਸ ਨੇ ਦੱਸਿਆ ਕਿ ਹਮਲੇ ਵਿਚ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਹਮਲੇ ਤੋਂ ਬਾਅਦ ਈਸਾਈ ਭਾਈਚਾਰੇ  ਦੇ ਲੋਕਾਂ ਨੇ ਲਾਸ਼ ਦੇ ਨਾਲ ਪ੍ਰਦਰਸ਼ਨ ਕੀਤਾ ਅਤੇ ਸੜਕ ਜਾਮ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਈਸਾਈਆਂ 'ਤੇ ਹਮਲਾ ਰੋਕਣ ਵਿਚ ਸਰਕਾਰ ਨੂੰ ਅਸਫ਼ਲ ਦੱਸਿਆ। ਇਸ ਦੌਰਾਨ ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ ਬੁਗਤੀ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਲੋਕਾਂ ਦੇ ਮਾਰੇ ਜਾਣ 'ਤੇ ਦੁੱਖ ਜਤਾਇਆ। ਮੰਤਰੀ ਨੇ ਹਮਲਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਇਸ ਹਮਲੇ ਵਿਚ ਦੋ ਹਫ਼ਤੇ ਪਹਿਲਾਂ ਈਸਾਈ ਪਰਿਵਾਰ ਦੇ ਚਾਰ ਮੈਂਬਰਾਂ ਦੀ ਕਵੇਟਾ ਵਿਚ ਹੱਤਿਆ ਕਰ ਦਿੱਤੀ ਸੀ। ਇਹ ਹਮਲਾ ਇੱਕ ਅਪ੍ਰੈਲ ਨੂੰ ਈਸਟਰ ਮਨਾਉਣ ਦੇ ਇਕ ਦਿਨ ਬਾਅਦ ਕੀਤਾ ਗਿਆ ਸੀ। 
 

ਹੋਰ ਖਬਰਾਂ »