ਵਾਸ਼ਿੰਗਟਨ, 19 ਅਪ੍ਰੈਲ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਨਾਲ ਹੋਣ ਵਾਲੇ ਸ਼ਿਖਰ ਸੰਮੇਲਨ ਨੂੰ ਲੈ ਕੇ ਆਸਵੰਦ ਹਨ ਲੇਕਿਨ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਬੈਠਕ ਉਨ੍ਹਾਂ ਦੀ ਉਮੀਦ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ ਤਾਂ ਉਹ ਬੈਠਕ ਤੋਂ ਬਾਹਰ ਆ ਜਾਣਗੇ।ਟਰੰਪ ਨੇ ਕਿਹਾ ਕਿ ਉਹ ਕੋਰੀਆਈ ਪ੍ਰਾਇਦੀਪ ਵਿਚ ਨਿਰਸ਼ਤਰੀਕਰਣ 'ਤੇ ਚਰਚਾ ਕਰਨ ਦੇ ਲਈ ਆਉਣ ਵਾਲੇ ਹਫ਼ਤਿਆਂ ਵਿਚ ਕਿਮ ਦੇ ਨਾਲ ਮੁਲਾਕਾਤ ਕਰਨਗੇ।ਟਰੰਪ ਨੇ ਫਲੋਰਿਡਾ ਦੇ ਮਾਰ ਏ ਲਾਗੋ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨਾਲ ਸਾਂਝੇ ਤੌਰ 'ਤੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਸਾਨੂੰ  ਨਹੀਂ ਲੱਗਿਆ ਕਿ ਇਹ ਸਫਲਤਾਪੂਰਵਕ ਹੋ ਰਿਹਾ ਹੈ ਤਾਂ ਅਸੀਂ ਨਹੀਂ ਕਰਾਂਗੇ। ਜੇਕਰ ਮੈਨੂੰ ਲੱਗਦਾ ਹੈ ਕਿ ਬੈਠਕ ਨਾਲ ਕੋਈ ਨਤੀਜਾ ਨਹੀਂ ਨਿਕਲੇਗਾ ਤਾਂ ਮੈਂ ਸਨਮਾਨ ਪੂਰਵਕ ਬੈਠਕ ਤੋਂ ਬਾਹਰ ਆ ਜਾਵਾਂਗਾ ਅਤੇ ਫੇਰ ਉਹੀ ਕਰਾਂਗਾ ਜੋ ਅਸੀਂ ਕਰ ਰਹੇ ਹਾਂ।ਇਸ ਤੋਂ ਇਕ ਦਿਨ ਪਹਿਲਾ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਜੂਨ ਜਾਂ ਉਸ ਤੋਂ ਪਹਿਲਾਂ ਕਿਮ ਨਾਲ ਮੁਲਾਕਾਤ ਕਰ ਸਕਦੇ ਹਨ। ਦੋਵੇਂ ਦੇਸ਼ਾਂ ਦੇ ਨੇਤਾ ਬੈਠਕ ਦੇ ਲਈ ਪੰਜ ਅਲੱਗ ਅਲੱਗ ਥਾਵਾਂ 'ਤੇ ਵਿਚਾਰ ਕਰ ਕਰ  ਰਹੇ ਹਨ ਲੇਕਿਨ ਇਨ੍ਹਾਂ ਵਿਚੋਂ ਕੋਈ ਵੀ ਅਮਰੀਕਾ ਵਿਚ ਨਹੀਂ ਹੈ। ਟਰੰਪ ਨੇ ਕਿਹਾ ਕਿ ਜੇਕਰ ਬੈਠਕ ਚੰਗੀ ਰਹਿੰਦੀ ਹੈ ਤਾਂ ਇਹ ਦੁਨੀਆ ਦੇ ਵਿਲੱਖਣ ਹੋਵੇਗਾ।  ਉਨ੍ਹਾਂ ਕਿਹਾ ਕਿ ਉਮੀਕ ਕਰਦਾ ਹਾਂ ਕਿ ਬੈਠਕ ਬਹੁਤ ਸਫਲ ਰਹੇਗੀ ਅਤੇ ਅਸੀਂ ਇਸ ਨੂੰ ਲੈਕੇ ਉਤਸ਼ਾਹਕ ਹਾਂ। 

ਹੋਰ ਖਬਰਾਂ »