ਹਵਾਨਾ, 19 ਅਪ੍ਰੈਲ (ਹ.ਬ.) : ਕਿਊਬਾ ਵਿਚ ਪਿਛਲੇ ਤੇ ਦਹਾਕਿਆਂ ਤੋਂ ਜਾਰੀ ਕਾਸਤਰੋ ਯੁੱਗ ਦਾ ਅੰਤ ਹੋ ਗਿਆ ਹੈ। ਦੇਸ਼ ਦੇ ਰਾਸ਼ਟਰਪਤੀ ਰਾਉਲ ਕਾਸਤਰੋ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਉਨ੍ਹਾਂ ਦੀ ਜਗ੍ਹਾ ਮਿਗੇਲ ਡਿਆਜ਼ ਕਨੇਲ ਦੇਸ਼ ਦੇ ਰਾਸ਼ਟਰਪਤੀ ਹੋਣਗੇ। ਮਿਗੇਲ ਡਿਆਜ਼ ਕਨੇਲ ਲੰਬੇ ਸਮੇਂ ਤੱਕ ਦੇਸ਼ ਦੇ ਉਪ ਰਾਸ਼ਟਰਪਤੀ ਰਹੇ ਹਨ। ਕਾਸਤਰੋ ਦੇ ਅਸਤੀਫ਼ੇ ਦੇ ਨਾਲ ਹੀ ਦੇਸ਼ ਦੀ ਸੱਤਾ 'ਤੇ ਪਿਛਲੇ 6 ਦਹਾਕੇ ਤੋਂ ਕਬਜ਼ਾ ਜਮਾਏ ਕਾਸਤਰੋ ਪਰਿਵਾਰ ਦੀ ਪਕੜ ਖਤਮ ਹੋ ਗਈ ਹੈ। ਦੱਸ ਦੇਈਏ ਕਿ ਕਿਊਬਾ ਦੀ ਸੰਸਦ ਨੇ ਵੀ ਮਿਗੇਲ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ  ਹੈ। ਡਿਆਜ਼ ਦੇ ਨਾਂ 'ਤੇ ਅੱਜ ਨੈਸ਼ਨਲ ਅਸੈਂਬਲੀ ਵਿਚ ਵੋਟਿੰਗ ਹੋਵੇਗੀ ਅਤੇ ਇਸ ਤੋ ਬਾਅਦ ਕਾਸਤਰੋ ਰਸਮੀ ਤੌਰ 'ਤੇ ਡਿਆਜ਼ ਨੂੰ ਸੱਤਾ ਸੌਂਪ ਦੇਣਗੇ।
57 ਸਾਲਾ ਕਨੇਲ ਕਮਿਊਨਿਸਟ ਪਾਰਟੀ ਦੇ ਸੀਨੀਅਰ ਨੇਤਾਵਾਂ ਵਿਚੋਂ ਇੱਕ ਹਨ। ਉਹ ਸਾਲ 2013 ਵਿਚ ਪਹਿਲੀ ਵਾਰ ਦੇਸ਼ ਦੇ ਉਪ ਰਾਸ਼ਟਰਪਤੀ ਬਣੇ ਸਨ। ਕਾਸਤਰੋ ਨੇ ਕਰੀਬ ਦਸ ਸਾਲ ਤੱਕ ਕਿਊਬਾ 'ਤੇ ਬਤੌਰ ਰਾਸ਼ਟਰਪਤੀ ਸ਼ਾਸਨ ਕੀਤਾ। ਉਨ੍ਹਾਂ ਨੇ ਕਈ ਸਾਲ ਪਹਿਲਾਂ ਅਪਣੇ ਅਹੁਦਾ ਛੱਡਣ ਦੀ ਇੱਛਾ ਜਤਾਈ ਸੀ। ਉਸੇ ਸਮੇਂ ਉਨ੍ਹਾਂ ਨੇ ਇਸ ਗੱਲ ਦਾ ਇਸ਼ਾਰਾ ਵੀ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਜਗ੍ਹਾ 'ਤੇ ਮਿਗੇਲ ਨੂੰ ਦੇਸ਼ ਦੀ ਕਮਾਨ ਸੌਂਪੀ ਜਾ ਸਕਦੀ ਹੈ। ਮਿਗੇਲ ਦੀ ਉਮਰ 57 ਸਾਲ ਹੈ ਅਤੇ ਉਹ ਪਾਰਟੀ ਦੇ ਵਫ਼ਾਦਾਰ ਨੇਤਾ ਮੰਨੇ ਜਾਂਦੇ ਹਨ। ਮਿਗੇਲ ਡਿਆਜ਼ ਨੂੰ 2013 ਵਿਚ ਦੇਸ਼ ਦੇ ਉਪ ਰਾਸਟਰਪਤੀ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਮਿਗੇਲ ਦਾ ਜਨਮ ਅਪ੍ਰੈਲ 1960 ਵਿਚ ਹੋਇਆ ਸੀ। ਉਨ੍ਹਾਂ ਦੇ ਜਨਮ ਦੇ ÎÎਇਕ ਸਾਲ ਪਹਿਲਾਂ ਫਿਦੇਲ ਕਾਸਤਰੋ  ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ ਸਨ।

ਹੋਰ ਖਬਰਾਂ »