ਸਿੰਗਾਪੁਰ, 28 ਅਪ੍ਰੈਲ (ਹ.ਬ.) : ਵਿਦੇਸ਼ ਦੀ ਯਾਤਰਾ ਕਰਨ ਦੇ ਲਈ ਪਾਸਪੋਰਟ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਆਪ ਦੇ ਕੋਲ ਕਿਸ ਦੇਸ਼ ਦਾ ਪਾਸੋਪਰਟ ਹੈ, ਇਸ ਨਾਲ ਇਹ ਤੈਅ ਹੁੰਦਾ ਹੈ ਕਿ ਵਿਦੇਸ਼ ਵਿਚ ਆਪ ਨੂੰ ਕੀ ਸਹੂਲਤਾਂ ਮਿਲਣਗੀਆਂ। ਕਿਉਂਕਿ ਵਿਦੇਸ਼ ਨੀਤੀ ਹਰ ਦੇਸ਼ ਦੇ ਲਈ ਅਲੱਗ ਹੁੰਦੀ ਹੈ, ਇਸ ਲਈ ਪਾਸਪੋਰਟ ਦੇ ਮਾਮਲੇ ਵਿਚ ਵੀ ਵਿਸ਼ੇਸ਼ ਅਧਿਕਾਰ ਹੁੰਦੇ ਹਨ। ਜ਼ਰੂਰੀ ਨਹੀਂ ਹੈ ਕਿ ਆਪ ਦੇ ਪਾਸਪੋਰਟ ਨਾਲ ਆਪ ਕਿਸੇ ਵੀ ਦੇਸ਼ ਵਿਚ ਜਾ ਸਕਦੇ ਹਨ। ਆਪ ਦੇ ਨਾਗਰਿਕਤਾ ਦੇ ਆਧਾਰ 'ਤੇ ਵੀਜ਼ੇ ਦੀ ਜ਼ਰੂਰਤ ਅਤੇ ਬੈਨ ਵੀ ਅਲੱਗ ਹੋ ਸਕਦੇ ਹਨ।
ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਆਪ ਨੂੰ ਲਗ ਰਿਹਾ ਹੋਵੇਗਾ ਕਿ ਅਮਰੀਕੀ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਹੋਵੇਗਾ। ਪ੍ਰੰਤੂ ਉਹ ਪੰਜਵੇਂ ਸਥਾਨ 'ਤੇ ਹੈ। ਸੱਤ ਹੋਰ ਦੇਸ਼ ਵੀ ਅਮਰੀਕੀ ਪਾਸਪੋਰਟ ਦੇ ਜਿੰਨੇ ਹੀ ਸ਼ਕਤੀਸ਼ਾਲੀ ਹਨ ਅਤੇ ਉਨ੍ਹਾਂ ਵੀ ਵਿਸ਼ਵ ਰੈਂਕਿੰਗ ਵਿਚ ਪੰਜਵਾਂ ਸਥਾਨ ਮਿਲਿਆ ਹੈ।
ਸਿੰਗਾਪੁਰ ਦੇ ਪਾਸਪੋਰਟ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਮੰਨਿਆ ਗਿਆ ਹੈ। ਪਾਸਪੋਰਟ ਇੰਡੈਕਸ ਦੀ ਰੈਂਕਿੰਗ ਦੇ ਮੁਤਾਬਕ ਵਿਸ਼ਵ ਵਿਚ ਸਿੰਗਾਪੁਰ ਦਾ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਹੈ ਅਤੇ ਇਸ ਦਾ ਵੀਜ਼ਾ ਫਰੀ ਸਕੋਰ 164 ਹੈ। ਇਸ ਦਾ ਅਰਥ ਇਹ ਹੈ ਕਿ ਇੰਨੇ ਦੇਸ਼ਾਂ ਵਿਚ ਜਾਣ ਦੇ ਲਈ ਸਿੰਗਾਪੁਰ ਤੋਂ ਯਾਤਰੀਆਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ ਜਾਂ ਜਾਂਦੇ ਹੀ ਉਨ੍ਹਾਂ ਵੀਜ਼ਾ ਮਿਲ ਜਾਵੇਗਾ।
ਅੰਗੋਲਾ ਵਲੋਂ 30 ਮਾਰਚ 2018 ਨੂੰ ਵੀਜ਼ੇ ਫ਼ਰੀ ਐਕਸੈਸ  ਮਿਲ ਜਾਣ ਤੋ ਬਾਅਦ ਸਿੰਗਾਪੁਰ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੇ ਮਾਮਲੇ ਵਿਚ ਦੱਖਣੀ ਕੋਰੀਆ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ 'ਤੇ ਆ ਗਿਆ ਹੈ। ਦੂਜੇ ਨੰਬਰ 'ਤੇ ਦੱਖਣੀ ਕੋਰੀਆ 163  ਵੀਐਫਐਸ ਸਕੋਰ ਦੇ ਨਾਲ ਹੈ। ਤੀਜੇ ਨੰਬਰ 'ਤੇ ਜਰਮਨੀ ਅਤੇ  ਜਾਪਾਨ ਦਾ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਹੈ ਜਿਨ੍ਹਾਂ ਦੇ ਨਾਗਰਿਕਾਂ ਨੂੰ 163 ਦੇਸ਼ਾਂ ਵਿਚ ਵੀਜ਼ਾ ਫ਼ਰੀ ਜਾਂ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਦਿੱਤੀ ਜਾਵੇਗੀ।

 

ਹੋਰ ਖਬਰਾਂ »