ਫਲੋਰਿਡਾ,7 ਮਈ (ਹ.ਬ.) : ਅਮਰੀਕਾ ਦੇ ਫਲੋਰਿਡਾ ਵਿਚ 36 ਸਾਲਾ  ਵਿਅਕਤੀ  ਨੂੰ 14 ਸਾਲ ਦੇ ਬੱਚੇ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਡੇਲੀ ਮੇਲ ਦੀ ਖ਼ਬਰ ਦੇ ਅਨੁਸਾਰ ਗ੍ਰਿਫ਼ਤਾਰ ਵਿਅਕਤੀ 'ਤੇ ਦੋਸ਼ ਹੈ ਕਿ ਉਸ ਨੇ ਪਹਿਲਾਂ ਔਰਤਾਂ ਜਿਹੇ ਕੱਪੜੇ ਅਤੇ ਮੇਕਅਪ ਕੀਤਾ ਅਤੇ ਫੇਰ 14 ਸਾਲ ਦੇ ਬੱਚੇ ਦਾ ਸਰੀਰਕ ਸ਼ੋਸ਼ਣ ਕੀਤਾ ਜਦ ਬੱਚਾ ਉਸ ਦੀ ਸੱਚਾਈ ਜਾਣ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੌਵਰਿਸ ਕਵਾਂਟਿਨ ਫਿਲਿਪਸ 'ਤੇ ਅਗਵਾ ਅਤੇ 15 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਨਾਲ ਗਲਤ ਵਿਵਹਾਰ ਅਤੇ ਬੁਰੀ ਨਜ਼ਰ ਰੱਖਣ ਦੇ ਦੋਸ਼ ਲੱਗੇ ਹਨ। ਫਿਲਿਪਸ ਦੇ ਨਾਲ ਉਸ ਦਾ Îਇਕ ਸਾਥੀ ਵੀ ਗ੍ਰਿਫ਼ਤਾਰ ਹੋਇਆ ਹੈ।
ਪੀੜਤ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ 6 ਮਈ ਦੇ ਦਿਨ ਉਹ ਅਪਣੇ ਦੋਸਤ ਘਰ ਜਾ ਰਿਹਾ ਸੀ ਉਸ ਸਮੇਂ ਰਸਤੇ ਵਿਚ ਉਸ ਨੂੰ ਦੋ  ਮਹਿਲਾਵਾਂ ਮਿਲੀਆਂ। ਕੁਝ ਦੂਰ ਚਲਦੇ ਹੀ ਉਸ ਨੂੰ ਪਤਾ ਲੱਗਾ ਕਿ ਇਹ ਦੋਵੇਂ ਮਹਿਲਾਵਾਂ ਦੇ ਕੱਪੜੇ ਪਹਿਨੇ ਪੁਰਸ਼ ਹਨ ਕਿਉਂਕਿ ਉਨ੍ਹਾਂ ਦੀ ਆਵਾਜ਼ ਮਰਦਾਂ ਜਿਹੀ ਸੀ।  ਮੈਨੂੰ ਕੁਝ ਗੜਬੜੀ ਦੀ ਸੰਭਾਵਨਾ ਹੋਈ ਅਤੇ ਛੇਤੀ ਭੱਜਣ ਲੱਗਾ, ਲੇਕਿਨ ਦੋਵਾਂ ਨੇ ਮੈਨੂੰ ਫੜ ਲਿਆ ਅਤੇ Îਇਕ ਘਰ ਵਿਚ ਲੈ ਗਏ।
ਪੀੜਤ ਅਨੁਸਾਰ ਉਨ੍ਹਾਂ ਨੇ ਮੇਰੇ ਸਿਰ 'ਤੇ ਵਾਰ ਕੀਤਾ ਅਤੇ ਉਸ ਤੋਂ ਬਾਅਦ ਮੈਨੂੰ ਫੜ ਕੇ ਅੰਦਰ ਲੈ ਗਏ। ਉਨ੍ਹਾਂ ਵਿਚੋਂ ਇਕ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ, ਉਸ ਕੋਲ ਬੰਦੂਕ ਵੀ ਸੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਰੌਲਾ ਪਾਇਆ ਤਾਂ ਉਹ ਮੈਨੂੰ ਜਾਨ ਤੋਂ ਮਾਰ ਦੇਣਗੇ। ਉਨ੍ਹਾਂ ਵਿਚੋਂ ਇਕ ਨੇ ਮੇਰਾ ਸਰੀਰਕ ਸ਼ੋਸ਼ਣ ਕੀਤਾ। ਦੂਜੇ ਵਿਅਕਤੀ ਕੋਲ ਚਾਕੂ ਸੀ ਅਤੇ ਉਹ ਸਭ ਕੁਝ ਦੇਖ ਰਿਹਾ ਸੀ। ਫੇਰ ਉਹ ਦੋਵੇਂ ਇਕ ਕਾਰ ਵਿਚ ਭੱਜ ਗਏ।
ਪੁਲਿਸ ਅਨੁਸਾਰ ਫਿਲਿਪ ਨੇ ਅਪਣਾ ਫੇਸਬੁੱਕ ਅਕਾਊਂਟ ਮਹਿਲਾ ਦੀ ਪਛਾਣ ਦੇ ਤੌਰ 'ਤੇ ਬਣਾ ਰੱਖਿਆ ਹੈ ਅਤੇ ਕਈ ਤਸਵੀਰਾਂ ਵੀ ਅਪਲੋਡ ਕੀਤੀਆਂ ਹਨ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
 

ਹੋਰ ਖਬਰਾਂ »

ਹਮਦਰਦ ਟੀ.ਵੀ.