ਸਰੀ, 9 ਮਈ (ਹਮਦਰਦ ਨਿਊਜ਼ ਸਰਵਿਸ) : ਸਰੀ ਵਿੱਚ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿਖੇ ਰੋਟਰੀ ਕਲੱਬ ਆਫ਼ ਸਰੀ-ਨਿਊਟਨ ਵੱਲੋਂ ਦੂਜਾ ਸਾਲਾਨਾ ‘ਡਿਬੇਟਰਸ’ ਸਮਾਗਮ (ਬਹਿਸ ਮੁਕਾਬਲਾ) ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਰੀ ਅਤੇ ਗਰੇਟਰ ਵੈਨਕੁਵਰ ਦੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਬਹਿਸ ਮੁਕਾਬਲੇ ਕਰਵਾਏ ਗਏ।
ਫਾਈਨਲ ਮੁਕਾਬਲੇ ਵਿੱਚ 400 ਤੋਂ ਵੱਧ ਦਰਸ਼ਕਾਂ ਦੀ ਮੌਜੂਦਗੀ ਵਿੱਚ ਕੁੱਲ 12 ਵਿਦਿਆਰਥੀਆਂ ਵਿਚਕਾਰ ‘ਕਿੰਡਰ ਮੋਰਗਾਨ ਪਾਈਪਲਾਈਨ ਦੀ ਵਿਭਿੰਨਤਾ’, ‘ਗੈਂਗਸਟਰ ਮਿਊਜਿਕ ਅਤੇ ਇਸ ਦਾ ਨੌਜਵਾਨ ਪੀੜ੍ਹੀ ਉੱਤੇ ਪ੍ਰਭਾਵ’, ‘ਸੋਸ਼ਲ ਮੀਡੀਆ ਦੀ ਮੌਜੂਦਾ ਸਥਿਤੀ ਅਤੇ ਇਸ ਦੇ ਪ੍ਰਭਾਵ’ ਵਿਸ਼ਿਆਂ ਉੱਤੇ ਬਹਿਸ ਕਾਰਵਾਈ ਗਈ। ਇਸ ਵਿੱਚ ਅਭੈਜੀਤ ਸੱਚਲ, ਅਬਨਾਸ਼ ਬਾਸੀ ਅਤੇ ਵੂਜਿਨ ਲਿਮ ਸੈਕਿਉਰਡ ਲੜੀਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਰਹੇ।  ਜੇਤੂ ਵਿਦਿਆਰਥੀਆਂ ਨੂੰ 15 ਹਜਾਰ ਡਾਲਰ ਇਨਾਮ ਵਜੋਂ ਦਿੱਤੇ ਗਏ।
ਡਿਬੇਟ ਦੌਰਾਨ ਜੱਜਾਂ ਦੀ ਭੂਮਿਕਾ ਐਸਐਫਯੂ ਤੋਂ ਪੁਰਾਤੱਤਵ ਵਿਭਾਗ ਦੇ ਜੋਨਾਥਨ ਡਰਾਈਵਰ, ਸਰੀ ਦੀ ਕਵੈਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਤੋਂ ਕੋਲੀਨ ਮੈਕਗਰੌਫ਼, ਸਰੀ ਕਮਿਊਨਿਟੀ ਕਾਲਜ ਦੇ ਇੰਸਟਰੱਕਟਰ ਜੂਡੀ ਹੈਨਰਿਕਸ, ਓਐਸਆਈ ਕੰਨਸਲਟਿਨ ਵਿੱਚ ਮਾਰਕੀਟਿੰਗ ਅਤੇ ਕਮਿਊਨੀਕੇਸ਼ਨਜ਼ ਦੇ ਵੀਪੀ ਕਰਨ ਦੋਸਾਂਝ ਅਤੇ ‘ਕੇਆਰਪੀਆਈ 1550 ਏਐਮ ਰੇਡੀਓ’ ਵਿਖੇ ਰੇਡਿਓ ਹੋਸਟ ਜਸਬੀਰ ਰੋਮਾਨਾ ਨੇ ਨਿਭਾਈ।

ਹੋਰ ਖਬਰਾਂ »