ਹਾਊਸ ਆਫ਼ ਕਾਮਨਜ਼ ’ਚ ਜਾ ਸਕਣਗੇ ਦੋ ਖੁਸ਼ਨਸੀਬ ਨੌਜਵਾਨ

ਬਰੈਂਪਟਨ, 10 ਮਈ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਈਸਟ ਤੋਂ ਐਮਪੀ ਰਾਜ ਗਰੇਵਾਲ ਨੇ ਬਰੈਂਪਟਨ ਦੇ 16 ਤੋਂ 24 ਸਾਲ ਉਮਰ ਵਰਗ ਦੇ ਸਾਰੇ ਨੌਜਵਾਨਾਂ ਨੂੰ ਸੰਸਦ ਫੇਰੀ ਲਈ ਸੱਦਾ ਦਿੱਤਾ ਹੈ। ਇਸ ਦੇ ਲਈ ਅਰਜੀਆਂ ਖੋਲ੍ਹੀਆਂ ਜਾਣਗੀਆਂ ਅਤੇ ਇਨ੍ਹਾਂ ਵਿੱਚੋਂ ਦੋ ਖੁਸ਼ਨਸੀਬ ਨੌਜਵਾਨਾਂ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਜਾਣ ਅਤੇ ਐਮਪੀਜ਼ ਨੂੰ ਮਿਲਣ ਦਾ ਮੌਕਾ ਮਿਲੇਗਾ।

ਗਰੇਵਾਲ ਦੇ ਦਫ਼ਤਰ ਨੇ ਦੱਸਿਆ ਕਿ ਸਫ਼ਲ ਹੋਣ ਵਾਲੇ ਬਿਨੈਕਾਰਾਂ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਕਮੇਟੀ ਅਤੇ ਸਵਾਲ-ਜਵਾਬ ਪੀਰੀਅਡ ਵਿੱਚ ਸ਼ਾਮਲ ਹੋਣ ਤੇ ਐਮਪੀਜ਼ ਅਤੇ ਸਰਕਾਰੀ ਮੰਤਰੀਆਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਵੇਗਾ।

ਹੋਰ ਖਬਰਾਂ »