ਵਾਸ਼ਿੰਗਟਨ, 14 ਮਈ (ਹ.ਬ.) : ਅਮਰੀਕਾ ਵਿਚ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਦੋਸ਼ੀ ਕੋਈ ਇਨਸਾਨ ਨਹੀਂ ਬਲਕਿ ਇਕ ਕੁੱਤਾ ਹੈ। ਜਿਸ ਨੇ ਅਪਣੇ ਮਾਲਕ ਨੂੰ ਗੋਲੀ ਮਾਰ ਦਿੱਤੀ। ਸਥਾਨਕ ਮੀਡੀਆ ਮੁਤਾਬਕ ਸ਼ੁੱਕਰਵਾਰ ਨੂੰ ਇਕ 51 ਸਾਲਾ ਵਿਅਕਤੀ ਅਪਣੇ ਕੁੱਤੇ ਦੇ ਨਾਲ ਖੇਡ ਰਿਹਾ ਸੀ, ਉਦੋਂ ਉਸ ਦੇ ਕੁੱਤੇ ਨੇ ਉਸ ਨੂੰ ਗੋਲੀ ਮਾਰੀ। ਉਸ ਤੋਂ ਬਾਅਦ ਗੋਲੀ ਲੱਗਣ ਵਾਲੇ ਵਿਅਕਤੀ ਨੇ 911 ਨੰਬਰ 'ਤੇ ਫੋਨ ਕਰਕੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। 
ਘਟਨਾ ਦੀ ਸੂਚਨਾ 'ਤੇ ਪੁਲਿਸ ਵੀ ਹੈਰਾਨੀ ਹੋ ਗਈ ਕਿ ਇਹ ਕਿਵੇਂ ਸੰਭਵ ਹੈ । ਲੇਕਿਨ ਪੁਲਿਸ ਜਦ ਮੌਕੇ 'ਤੇ ਪਹੁੰਚੀ ਤਾਂ ਸੱਚਾਈ ਦਾ ਪਤਾ ਚਲਿਆ। ਰਿਪੋਰਟ ਮੁਤਾਬਕ  ਰਾਜਧਾਨੀ ਵਾਸ਼ਿੰਗਟਨ ਦੇ ਲੋਵਾ ਵਿਚ ਰਹਿਣ ਵਾਲੇ ਫੋਰਟ ਡੌਜ ਦੇ ਰਿਚਰਡ ਰੇਮਮੇ ਅਪਣੇ ਘਰ  ਵਿਚ ਸੋਫੇ 'ਤੇ ਬੈਠੇ ਅਪਣੇ ਦੋ ਕੁੱਤਿਆਂ ਨਾਲ ਖੇਡ ਰਹੇ ਸੀ, ਇਨ੍ਹਾਂ ਵਿਚੋਂ ਇੱਕ ਪਿਟਬੁਲ ਅਤੇ ਇਕ ਲੈਬਰਾਡੋਰ ਕੁੱਤਾ ਸੀ। 
ਇਸੇ ਦੌਰਾਨ ਪਿਟਬੁਲ ਕੁੱਤਾ ਉਸ ਵਿਅਕਤੀ ਦੀ ਗੋਦ ਵਿਚ  ਆ ਕੇ ਬੈਠ ਗਿਆ ਅਤੇ ਉਨ੍ਹਾਂ ਦੀ ਬੈਲਟ ਵਿਚ ਲੱਗੀ ਪਿਸਟਲ ਨੂੰ ਖਿੱਚਣ ਲੱਗਾ। ਪਿਸਟਲ ਖਿੱਚਣ ਤੋਂ ਬਾਅਦ ਗੋਲੀ ਚਲ ਗਈ ਜਿਸ ਕਾਰਨ ਉਹ ਵਿਅਕਤੀ ਜ਼ਖਮੀ ਹੋ ਗਿਆ। ਉਸ ਤੋਂ ਬਾਅਦ ਉਸ ਵਿਅਕਤੀ ਨੇ ਪੁਲਿਸ ਨੂੰ ਕਾਲ ਕੀਤਾ। ਹਾਲਾਂਕਿ ਇਸ ਵਿਅਕਤੀ ਨੂੰ ਜ਼ਿਆਦਾ ਗੰਭੀਰ ਸੱਟ ਨਹੀਂ ਲੱਗੀ ਅਤੇ ਜ਼ਰੂਰੀ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ।

ਹੋਰ ਖਬਰਾਂ »

ਅੰਤਰਰਾਸ਼ਟਰੀ