ਤਰਨਤਾਰਨ, 15 ਮਈ (ਹ.ਬ.) : ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਕਸਬਾ ਖੇਮਕਰਣ ਵਿਚ ਪ੍ਰੇਮ ਸਬੰਧਾਂ ਦੇ ਚਲਦਿਆਂ ਦੋਹਰੇ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਗਿਆ। ਲੜਕੀ ਦੇ ਪਰਿਵਾਰ ਨੇ ਪਹਿਲਾਂ ਲੜਕੇ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ। ਲੜਕੀ ਨੇ ਜਦ ਵਿਰੋਧ ਕੀਤਾ ਤਾਂ ਉਸ ਦੀ ਵੀ ਹੱਤਆਿ ਕਰ ਦਿੱਤੀ ਅਤੇ ਦੋਵਾਂ ਦੀ ਲਾਸ਼ਾਂ ਗਟਰ ਵਿਚ ਪਾ ਦਿੱਤੀਆਂ। ਲੜਕੇ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਪੁਲਿਸ ਨੇ ਜਾਂਚ ਤੋਂ ਬਾਅਦ ਪਰਿਵਾਰ ਦੇ ਅੱਠ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਦੋ ਮਹਿਲਾਵਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਖੇਮਕਰਣ ਦੇ ਵਾਰਡ ਨੰਬਰ ਦੋ Îਨਿਵਾਸੀ ਕਿਸਾਨ ਪਰਵਿੰਦਰ ਸਿੰਘ ਦੇ ਬੇਟੇ ਹੁਸਨਪ੍ਰੀਤ ਸਿੰਘ ਦੇ ਗੁਆਂਢ ਵਿਚ ਰਹਿਣ ਵਾਲੀ ਰਮਨਦੀਪ ਕੌਰ ਦੇ ਨਾਲ ਪ੍ਰੇਮ ਸਬੰਧ ਸਨ। ਦੋਵੇਂ ਵਿਆਹ ਕਰਨਾ ਚਾਹੁੰਦੇ ਸੀ ਲੇਕਿਨ ਲੜਕੀ ਦਾ ਪਿਤਾ ਜੱਸਾ ਸਿੰਘ ਇਸ ਦੇ ਖ਼ਿਲਾਫ਼ ਸੀ। ਪੁਲਿਸ ਮੁਤਾਬਕ ਐਤਵਾਰ ਸ਼ਾਮ ਚਾਰ ਵਜੇ ਹੁਸਨਪ੍ਰੀਤ ਸਿੰਘ ਪਸ਼ੂਆਂ ਨੂੰ ਚਾਰਾ ਪਾਉਣ ਲਈ ਘਰ ਦੇ ਨਾਲ ਬਣੀ ਹਵੇਲੀ ਵਿਚ ਗਿਆ, ਲੇਕਿਨ ਵਾਪਸ ਨਹੀਂ ਆਇਆ।
ਦੇਰ ਰਾਤ ਤੱਕ ਪਰਿਵਾਰ ਹੁਸਨਪ੍ਰੀਤ ਸਿੰਘ ਨੂੰ ਲੱਭਦਾ ਰਿਹਾ ਲੇਕਿਨ ਉਸ ਦਾ ਕੁਝ ਪਤਾ ਨਹੀਂ ਚਲਿਆ। ਇਸ ਤੋਂ ਬਾਅਦ ਪਰਵਿੰਦਰ ਸਿੰਘ ਨੂੰ ਉਨ੍ਹਾਂ ਦੀ ਰਿਸ਼ਤੇਦਾਰ ਦੀ ਲੱਗਦੇ ਭਰਾ ਦਯਾ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਜੱਸਾ ਸਿੰਘ ਦਾ ਪਰਿਵਾਰ ਫੜ ਕੇ ਅਪਣੇ ਘਰ ਲੈ ਗਿਆ। ਪਰਵਿੰਦਰ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਹੱਤਿਆ ਦਾ ਖੁਲਾਸਾ ਹੋ ਗਿਆ। ਪੁਲਿਸ ਮੁਤਾਬਕ ਐਤਵਾਰ ਸ਼ਾਮ ਜੱਸਾ ਸਿੰਘ ਅਪਣੇ ਭਰਾ ਸ਼ੇਰ ਸਿੰਘ, ਹਰਪਾਲ ਸਿੰਘ, ਪਤਨੀ ਮਨਜੀਤ ਕੌਰ, ਭਾਬੀ ਮਨਪ੍ਰੀਤ ਕੌਰ ਦੇ ਨਾਲ ਮਿਲ ਕੇ ਹੁਸਨਪ੍ਰੀਤ ਸਿੰਘ ਦੇ ਸਿਰ ਵਿਚ ਟਰੈਕਟਰ ਦੀ ਰਾਡ ਮਾਰੀ।  ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਮਨਦੀਪ ਕੌਰ ਨੇ ਜਦੋਂ ਰੌਲਾ ਪਾਇਆ ਤਾਂ ਉਨ੍ਹਾਂ ਨੇ ਰਾਡ ਮਾਰ ਕੇ ਉਸ ਦੀ ਵੀ ਹੱਤਿਆ ਕਰ ਦਿੱਤੀ।  ਸਬੂਤ ਮਿਟਾਉਣ ਦੇ ਲਈ ਰਮਨਦੀਪ ਕੌਰ ਦੀ ਲਾਸ਼ ਜੱਸਾ ਸਿੰਘ ਦੇ ਘਰ ਦੇ ਸਾਹਮਣੇ ਰਹਿੰਦੇ ਭਰਾ ਹਰਪਾਲ ਸਿੰਘ ਦੇ ਘਰ ਵਿਚ ਬਣੇ ਪਖਾਨੇ ਦੇ ਗਟਰ ਵਿਚ ਲੁਕਾ ਦਿੱਤੀ।  ਸਾਰੀ ਰਾਤ ਲੱਭਣ ਤੋਂ ਬਾਅਦ ਸਵੇਰੇ ਪੁਲਿਸ ਕੋਲ ਪੁੱਜੇ ਹੁਸਨਪ੍ਰੀਤ ਦੇ ਘਰ ਵਾਲਿਆਂ ਨੇ ਜੱਸਾ ਸਿੰਘ 'ਤੇ ਸ਼ੱਕ ਜਤਾਇਆ ਤਾਂ ਪੁਲਿਸ ਪੁੱਜੀ। ਜੱਸਾ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਜੱਸਾ ਸਿੰਘ ਨੇ ਕਿਹਾ ਕਿ ਧੀ ਦੇ ਕਾਰਨ ਉਸ ਦੀ ਬਦਨਾਮੀ ਹੋ ਰਹੀ ਸੀ। ਉਸ ਦੀ ਨਿਸ਼ਾਨਦੇਹੀ 'ਤੇ ਦੋਵਾਂ ਦੀ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ।

ਹੋਰ ਖਬਰਾਂ »