ਅੰਮ੍ਰਿਤਸਰ, 16 ਮਈ (ਹ.ਬ.) : ਪਾਕਿਸਤਾਨ ਜਾ ਕੇ ਮੁਸਲਿਮ ਵਿਅਕਤੀ ਨਾਲ ਵਿਆਹ ਕਰਾਉਣ ਵਾਲੀ ਹੁਸ਼ਿਆਰਪੁਰ ਦੀ ਕਿਰਨ ਬਾਲਾ ਹੁਣ ਉਥੇ ਅਲੱਗ ਥਲੱਗ ਪੈ ਗਈ ਹੈ। ਸਰਹੱਦ ਪਾਰ ਦੇ ਸੂਤਰਾਂ ਮੁਤਾਬਕ ਲਾਹੌਰ Îਨਿਵਾਸੀ ਉਸ ਦਾ ਪਤੀ ਮੁਹੰਮਦ ਆਜਮ ਸਾਊਦੀ ਅਰਬ ਰਵਾਨਾ ਹੋ ਚੁੱਕਾ ਹੈ। ਉਹ ਸਾਊਦੀ ਅਰਬ ਦੀ ਇਕ ਫੈਕਟਰੀ ਵਿਚ ਨੌਕਰੀ ਕਰਦਾ ਹੈ ਅਤੇ ਦੋ ਮਹੀਨੇ ਦੀ ਛੁੱਟੀ 'ਤੇ ਨਿਕਾਹ ਦੇ ਲਈ ਹੀ ਪਾਕਿਸਤਾਨ ਆਇਆ ਹੋÎਇਆ ਸੀ। ਸੂਤਰਾਂ ਦੇ ਮੁਤਾਬਕ ਕਿਰਨ ਬਾਲਾ ਹੁਣ ਅਪਣੇ ਨਿਕਾਹ ਤੋਂ ਵੀ ਬਹੁਤ ਖੁਸ਼ ਨਹੀਂ ਹੈ। ਗੌਰਤਲਬ ਹੈ ਕਿ ਵਿਸਾਖੀ 'ਤੇ ਸਿੱਖ ਜੱਥੇ ਦੇ ਨਾਲ 12 ਅਪ੍ਰੈਲ ਨੂੰ ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਕਿਰਨ ਬਾਲਾ ਨੇ ਉਥੇ ਧਰਮ ਪਰਿਵਰਤਨ ਕਰ ਲਿਆ ਸੀ। ਕਿਰਨ ਬਾਲਾ ਤੋਂ ਉਹ ਆਮਨਾ ਬੀਬੀ ਬਣ ਗਈ ਸੀ। ਨਿਕਾਹ ਕਰਨ ਤੋਂ ਬਾਅਦ ਉਸ ਨੇ ਵੀਜ਼ਾ ਮਿਆਦ ਵਧਾਉਣ ਦੀ ਮੰਗ ਪਾਕਿਸਤਾਨ ਸਰਕਾਰ ਤੋਂ ਕੀਤੀ ਸੀ।ਉਸ ਦਾ ਵੀਜ਼ਾ ਵੀ ਵਧਾ ਦਿੱਤਾ ਗਿਆ ਸੀ। ਹੁਸ਼ਿਆਰਪੁਰ ਵਿਚ ਉਸ ਦੇ ਬੱਚੇ ਹਨ ਲੇਕਿਨ ਉਸ ਨੇ ਪਾਕਿਸਤਾਨ ਜਾ ਕੇ ਕਿਹਾ ਸੀ ਕਿ ਉਸ ਦਾ ਕੋਈ ਬੱਚਾ ਨਹੀਂ ਹੈ। ਉਸ ਦੇ ਸਹੁਰੇ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਕਿਰਨ ਨੂੰ ਵਾਪਸ ਲਿਆਇਆ ਜਾਵੇ। ਇਸ ਮਾਮਲੇ ਵਿਚ ਸਹੁਰੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਦੋਸ਼ ਲਗਾਇਆ ਸੀ। ਉਸ ਦਾ ਕਹਿਣਾ ਸੀ ਕਿ ਉਸ ਨੇ ਕਿਰਨ ਨੂੰ ਐਸਜੀਪੀਸੀ ਦੇ ਹਵਾਲੇ ਕੀਤਾ ਸੀ। ਇਸ ਲਈ ਕਿਰਨ ਬਾਲਾ ਦੀ ਜ਼ਿੰਮੇਵਾਰੀ ਐਸਜੀਪੀਸੀ ਦੀ ਸੀ। 

ਹੋਰ ਖਬਰਾਂ »