ਲੰਡਨ, 16 ਮਈ (ਹ.ਬ.) : ਇੰਡੀਅਨ ਹਾਈ ਕਮਿਸ਼ਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਫਰਾਰ ਚਲ ਰਹੇ ਵਪਾਰੀ ਨੀਰਵ ਮੋਦੀ ਬਰਤਾਨੀਆ ਦੇ ਲੰਡਨ ਵਿਚ ਹੀ ਹੈ। ਤੁਹਾਨੂੰ ਦੱਸ ਦੇਈਏ ਕਿ 29 ਦਸੰਬਰ ਤੋਂ ਸਾਹਮਣੇ ਆਏ ਪੰਜਾਬ ਨੈਸ਼ਨਲ ਬੈਂਕ ਘੁਟਾਲੇ  ਵਿਚ ਨਾਂ ਆਉਣ ਦੇ ਬਾਅਦ ਤੋਂ ਨੀਰਵ ਮੋਦੀ 1 ਜਨਵਰੀ ਤੋਂ ਹੀ ਫਰਾਰ ਹੈ। ਨੀਰਵ ਮੋਦੀ ਅਤੇ ਮੇਹੁਲ ਚੋਕਸੀ 'ਤੇ ਪੀਐਨਬੀ  ਪੀਐਨਬੀ ਤੋਂ 12,600 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਦੋਵਾਂ ਦੇ ਫਰਾਰ ਹੋਣ ਦੇ ਬਾਅਦ ਤੋਂ ਹੀ ਕਈ ਵਾਰ ਖ਼ਬਰਾਂ ਆਈਆਂ ਕਿ ਨੀਰਵ ਨਿਊਯਾਰਕ, ਹਾਂਗਕਾਂਗ ਜਾਂ ਫੇਰ ਸਵਿਟਜ਼ਰਲੈਂਡ ਵਿਚ ਹੋ ਸਕਦੇ ਹਨ। ਹਾਲਾਂਕਿ ਇਸ ਬਾਰੇ ਵਿਚ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਗੌਰਤਲਬ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਖ਼ਿਲਾਫ਼ ਕੋਰਟ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਹੈ।
ਇੱਕ ਭਰੋਸੇਯੋਗ ਸੂਤਰ ਨੇ ਟਾਈਮਸ ਆਫ਼ ਇੰਡੀਆ ਨਾਲ ਗੱਲਬਾਤ ਵਿਚ ਦੱÎਸਿਆ, ਸਾਡੀ ਕੋਲ ਸੂਚਨਾ ਹੈ ਕਿ ਨੀਰਵ ਮੋਦੀ ਯੂਕੇ ਵਿਚ ਹੈ ਲੇਕਿਨ ਸਾਨੂੰ ਅਜੇ ਤੱਕ ਭਾਰਤ ਸਥਿਤ ਆਫ਼ਿਸ ਜਾਂ ਕਿਸੇ ਹੋਰ ਆਫ਼ਿਸ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ। ਸਾਨੂੰ ਭਰੋਸਾ ਹੈ ਕਿ ਉਹ ਫਰਜ਼ੀ ਦਸਤਾਵੇਜ਼ਾਂ ਦੇ ਦਮ 'ਤੇ ਟਰੈਵਲ ਕਰ ਰਿਹਾ ਹੈ। ਨੀਰਵ ਦਾ ਭਾਰਤੀ ਪਾਸਪੋਰਟ ਕੈਂਸਲ ਹੋ ਚੁੱਕਾ ਹੈ, ਅਜਿਹੇ ਵਿਚ ਯੂਕੇ ਵਿਚ ਵੜਨਾ ਸੰਭਵ ਨਹੀਂ ਹੈ, ਇਸ ਦਾ ਮਤਲਬ ਉਹ ਫਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕਰ ਰਿਹਾ ਹੈ। ਸੂਤਰ ਨੇ ਇਹ ਵੀ ਦੱਸਿਆ ਕਿ ਭਾਰਤ ਦੋ ਪਾਸਪੋਰਟ ਰੱਖਣ ਦੀ ਆਗਿਆ ਨਹੀਂ ਦਿੰਦਾ ਹੈ ਅਤੇ ਉਹ ਗੈਰ ਕਾਨੂੰਨੀ ਹੈ। ਸੂਤਰ ਨੇ ਕਿਹਾ, ਅਜੇ ਇਹ ਨਹੀਂ ਪਤਾ ਚਲ ਸਕਿਆ ਕਿ ਨੀਰਵ ਯੂਕੇ ਦੀ ਕਿਸ ਜਗ੍ਹਾ 'ਤੇ ਹੈ ਲੇਕਿਨ ਜੇਕਰ ਉਹ ਅਪਣੇ ਵਕੀਲਾਂ ਨੂੰ ਮਿਲਣ ਆਇਆ ਤਾਂ ਉਹ ਲੰਡਨ ਦੇ ਆਸ ਪਾਸ ਹੀ ਹੋਵੇਗਾ।

ਹੋਰ ਖਬਰਾਂ »

ਅੰਤਰਰਾਸ਼ਟਰੀ