ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਜੁਟੀਆਂ ਪੰਥਕ ਜੱਥੇਬੰਦੀਆਂ


ਚੰਡੀਗੜ੍ਹ, 15 ਜੂਨ (ਹ.ਬ.) : ਪੰਜਾਬ ਵਿਚ ਅੱਤਵਾਦ ਦੇ ਦੌਰਾਨ ਵਿਭਿੰਨ ਮਾਮਲਿਆਂ ਵਿਚ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਸਿੱਖਾਂ ਦੀ ਰਿਹਾਈ ਦੇ ਲਈ ਪੰਥਕ ਸੰਗਠਨਾਂ ਨੇ ਮੁਹਿੰਮ ਤੇਜ਼ ਕਰ ਦਿੱਤੀ ਹੈ।
ਇਨ੍ਹਾਂ ਸੰਗਠਨਾਂ ਨੇ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਅਤੇ ਪੰਜਾਬ ਤੋਂ ਬਾਹਰ ਹੋਰ ਰਾਜਾਂ ਦੀ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਸਿੱਖਾਂ ਨੂੰ ਪੰਜਾਬ ਦੀ ਜੇਲ੍ਹਾਂ ਵਿਚ ਸ਼ਿਫਟ ਕਰਾਉਣ ਦੇ ਲਈ ਸਰਕਾਰ ਕੋਲ ਮੰਗ ਚੁੱਕਣ  ਦੇ ਲਈ ਮੰਤਰੀਆਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਤੇਜ਼ ਕਰਦੇ ਹੋਏ ਕੈਬਿਨਟ ਮੰਤਰੀਆਂ ਨਾਲ ਬੰਦ ਕਮਰੇ ਵਿਚ ਬੈਠਕ ਕੀਤੀ। 
ਜਾਣਕਾਰੀ ਅਨੁਸਾਰ ਦਲ ਖਾਲਸਾ ਦੇ ਨੁਮਾਇੰਦਿਆਂ ਨੇ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਚਾਇਤ  ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਲ ਬੈਠਕ ਕੀਤੀ, ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੀ ਮੌਜੂਦ ਰਹੇ। ਦਲ ਖਾਲਸਾ ਦੇ ਨੁਮਾਇੰਦੇ ਜਿਨ੍ਹਾਂ ਵਿਚ ਐਡਵੋਕੇਟ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਸਨ, ਦੀ ਮੰਗਾਂ 'ਤੇ ਧਿਆਨ ਦਿੰਦੇ ਹੋਏ ਦੋਵੇਂ ਮੰਤਰੀਆਂ ਨੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਵਿਸ਼ੇ 'ਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਨ੍ਹਾਂ ਦੀ ਬੈਠਕ ਕਰਾਉਣਗੇ। ਦਲ ਖਾਲਸਾ ਦੇ ਨੁਮਾਇੰਦਿਆਂ ਨੇ ਬੈਠਕ ਦੌਰਾਨ ਪੰਜਾਬ ਦੇ ਹੋਰ ਰਾਜਾਂ ਦੀ ਤਰ੍ਹਾਂ ਪੈਰੋਲ ਬੋਰਡ ਦੇ ਗਠਨ ਦੀ ਮੰਗ ਕੀਤੀ।
ਨੁਮਾਇੰਦਿਆਂ ਦਾ ਕਹਿਣਾ ਸੀ ਕਿ ਹੋਰ ਰਾਜਾਂ ਵਿਚ ਕੈਦੀਆਂ ਦੀ ਪੈਰੋਲ 'ਤੇ ਰਿਹਾਈ ਦੇ ਨਿਯਮ ਕਾਫੀ ਸੌਖੇ ਹਨ ਜਦ ਕਿ ਪੰਜਾਬ ਵਿਚ ਕੈਦੀਆਂ ਨੂੰ ਅਸਾਨੀ ਨਾਲ ਪੈਰੋਲ ਨਹੀਂ ਮਿਲਦੀ। ਉਨ੍ਹਾਂ ਸਜ਼ਾ ਪੂਰੀ ਹੋਣ ਦੇ ਬਾਅਦ ਵੀ ਸੂਬੇ ਦੀ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਰਿਹਾਈ ਦਾ ਮੁੱਦਾ ਵੀ ਬੈਠਕ ਵਿਚ ਚੁੱਕਿਆ। ਇਸ ਦੇ ਨਾਲ ਹੀ ਹੋਰ ਰਾਜਾਂ ਦੀ ਜੇਲ੍ਹਾਂ ਵਿਚ ਬੰਦ ਪੰਜਾਬ ਦੇ ਸਿੱਖ ਕੈਦੀਆਂ ਨੂੰ ਸੂਬੇ ਦੀ ਜੇਲ੍ਹਾਂ ਵਿਚ ਸ਼ਿਫਟ ਕਰਨ ਦੀ ਮੰਗ ਕੀਤੀ।

ਹੋਰ ਖਬਰਾਂ »