ਕੋਝੀਕੋਡ, 16 ਜੂਨ (ਹ.ਬ.) : Îਦੱਖਣੀ ਭਾਰਤ ਵਿਚ ਬਾਰਸ਼ ਕਹਿਰ ਬਣ ਕੇ ਆਈ ਹੈ। ਕੇਰਲ ਵਿਚ ਮਾਨਸੂਨ ਦੀ ਆਮਦ ਦੇ ਬਾਅਦ ਤੋਂ ਲਗਾਤਾਰ ਹੋ ਰਹੀ ਬਾਰਸ਼ ਨੇ ਹੁਣ ਤੱਕ ਕਈ ਜਾਨਾਂ ਲੈ ਲਈਆਂ ਹਨ। ਖ਼ਬਰਾਂ ਦੇ ਅਨੁਸਾਰ ਸ਼ੁੱਕਰਵਾਰ ਨੂੰ Îਇਕ ਬੱਚੀ ਅਤੇ ਹੋਰ ਲਾਸ਼  ਮਿਲਣ ਤੋਂ ਬਾਅਦ ਬਾਰਸ਼ ਦੇ ਚਲਦਿਆਂ ਇੱਥੇ ਮਰਨ ਵਾਲਿਆਂ ਦੀ ਗਿਣਤੀ 45 ਪਹੁੰਚ ਚੁੱਕੀ ਸੀ। 
ਕੱਟੀਪਾਰਾ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਲਾਸ਼ਾਂ ਦਾ ਮਿਲਣਾ ਜਾਰੀ ਹੈ। ਸ਼ੁੱਕਰਵਾਰ ਨੂੰ ਮਲਬੇ ਤੋਂ ਡੇਢ ਸਾਲ ਦੀ ਬੱਚੀ ਰਿਫਾ ਮਰਿਅਮ ਦੀ ਲਾਸ਼ ਬਰਾਮਦ ਕੀਤੀ ਗਈ। ਅਭਿਨਵ ਨਾਂ ਦਾ ਮੁੰਡਾ ਵਡਕਰਾ ਤਾਲੁਕ ਵਿਚ ਰੁੜ੍ਹ ਗਿਆ ਸੀ। ਮਲਬੇ ਵਿਚ ਹੁਣ ਵੀ ਤਿੰਨ ਪਰਿਵਾਰਾਂ ਦੇ 6 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਸਰਚ ਅਪਰੇਸ਼ਨ ਜਾਰੀ ਹੈ ਅਤੇ ਅਸੀਂ ਉਨ੍ਹਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। 
ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ Îਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਅਪਣਿਆਂ ਨੂੰ ਖੋਹ ਚੁੱਕੇ ਹਨ ਅਤੇ ਜਿਨ੍ਹਾਂ ਦੀ ਸੰਪਤੀ ਦਾ ਨੁਕਸਾਨ ਹੋਇਆ ਹੈ। ਉਨ੍ਰਾਂ ਨੇ ਸਾਰੇ ਜ਼ਿਲ੍ਹਾ ਕਲੈਕਟਰਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹ ਨਿਰਦੇਸ਼ ਦਿੱਤਾ। 
ਰਾਜ ਮੰਤਰੀ ਟੀਪੀ ਰਾਮਾ ਕ੍ਰਿਸ਼ਨਨ ਨੇ ਪ੍ਰਭਾਵਤ ਇਲਾਕੇ ਦਾ ਦੌਰਾ ਕੀਤਾ ਅਤੇ ਬਾਅਦ ਵਿਚ ਮੀਡੀਆ ਨੂੰ ਕਿਹਾ ਕਿ ਸੜਕਾਂ 'ਤੇ ਪਾਣੀ ਅਤੇ ਹੜ੍ਹ ਕਾਰਨ ਨੈਸ਼ਨਲ ਡਿਜਾਸਟਰ ਟੀਮ ਨੂੰ ਇੱਥੇ ਪੁੱਜਣ ਵਿਚ ਦੇਰੀ ਹੋਈ। ਇਲਾਕੇ ਵਿਚ ਐਨਡੀਆਰਐਫ ਤੋਂ ਇਲਾਵਾ ਪੁਲਿਸ ਅਤੇ ਫਾਇਰ ਐਂਡ ਰੈਸਕਿਊ ਟੀਮ ਤੇਜ਼ੀ ਨਾਲ ਰਾਹਤ ਅਤੇ ਬਚਾਅ ਕਾਰਜ ਵਿਚ ਲੱਗੀ ਹੈ। ਪ੍ਰਭਾਵਤ ਲੋਕਾਂ ਨੂੰ ਕੈਂਪ ਵਿਚ ਲੈ ਜਾ ਕੇ ਖਾਣਾ ਅਤੇ ਦਵਾਈਆਂ ਉਪਲਬਧ ਕਰਵਾਈ ਜਾ ਰਹੀਆਂ ਹਨ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਮੇਸ਼ ਨੇ ਵਿਧਾਨ ਸਭਾ ਵਿਚ ਪ੍ਰਭਾਵਤ ਇਲਾਕਿਆਂ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। 

ਹੋਰ ਖਬਰਾਂ »