ਮੈਕਸੀਕੋ ਨੇ 1-0 ਨਾਲ ਹਰਾ ਕੇ ਫ਼ੁੱਟਬਾਲ ਵਿਸ਼ਵ ਕੱਪ 'ਚ ਕੀਤਾ ਵੱਡਾ ਉਲਟਫੇਰ

ਮਾਸਕੋ, 17 ਜੂਨ (ਵਿਸ਼ੇਸ਼ ਪ੍ਰਤੀਨਿਧ) : ਰੂਸ ਵਿਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਵਿਚ ਮੈਕਸੀਕੋ ਨੇ ਪਿਛਲੇ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਦਾ ਵੱਡਾ ਉਲਟਫੇਰ ਕਰ ਦਿਤਾ। ਸਟਾਰ ਖਿਡਾਰੀਆਂ ਵਾਲੀ ਜਰਮਨੀ ਦੀ ਟੀਮ ਬੁਰੀ ਤਰ•ਾਂ ਫਲਾਪ ਰਹੀ ਅਤੇ ਮੈਕਸੀਕੋ ਦੇ ਡਿਫ਼ੈਂਸ ਦੀ ਕੋਈ ਕਾਟ ਨਾ ਲੱਭ ਸਕੀ। ਮੈਚ ਦਾ ਇਕਲੌਤਾ ਗੋਲ ਪਹਿਲੇ ਅੱਧ ਵਿਚ ਹੋਇਆ ਜੋ ਮੈਕਸੀਕੋ ਦੇ ਹਿਰਵਿੰਗ ਲੋਜ਼ਾਨੋ ਨੇ ਕੀਤਾ। ਦੂਜੇ ਪਾਸੇ ਗਰੁੱਪ ਈ ਦੇ ਇਕ ਮੁਕਾਬਲੇ ਵਿਚ ਕਮਜ਼ੋਰ ਮੰਨੀ ਜਾਣ ਵਾਲੀ ਸਰਬੀਆ ਦੀ ਟੀਮ ਨੇ ਕੌਸਟਾ ਰੀਕਾ ਨੂੰ 1-0 ਦੇ ਫ਼ਰਕ ਨਾਲ ਹਰਾ ਦਿਤਾ। ਸਮਾਰਾ ਐਰੀਨਾ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਜੇਤੂ ਟੀਮ ਵੱਲੋਂ ਇਕਲੌਤਾ ਗੋਲਾ ਅਲੈਗਜ਼ੈਂਡਰ ਕੋਲਾਰੋਵ ਨੇ 56ਵੇਂ ਮਿੰਟ ਵਿਚ ਕੀਤਾ।

ਹੋਰ ਖਬਰਾਂ »