ਚੰਡੀਗੜ੍ਹ, 21 ਜੂਨ (ਹ.ਬ.) : ਫਿਲੌਰ ਤੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ 4 ਨਸ਼ਾ ਤਸਕਰਾਂ ਤੋਂ ਪੁਛਗਿੱਛ ਤੋਂ ਬਾਅਦ ਪੁਲਿਸ ਨੇ ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਕੋਲਕਾਤਾ ਤੱਕ ਦੇ ਤਾਣੇ ਬਾਣੇ ਦਾ ਪਰਦਾਫਾਸ਼ ਕੀਤਾ ਹੈ। ਇਹ ਪੰਜਾਬ ਸਮੇਤ 3 ਰਾਜਾਂ ਵਿਚ ਨਸ਼ਾ ਤਸਕਰੀ ਕਰਦੇ ਸਨ। ਨਾਲ ਹੀ ਕੈਨੇਡਾ ਨੂੰ ਵੀ ਨਸ਼ਾ ਸਪਲਾਈ ਕਰਦੇ ਸਨ। ਪੁਲਿਸ ਨੇ ਕੈਨੇਡਾ ਦੇ ਨਾਗਰਿਕ ਦਵਿੰਦਰ ਸਿੰਘ ਨਿਰਵਲ ਉਰਫ ਦੇਵ ਨੂੰ ਤਿੰਨ ਹੋਰਨਾਂ ਨੂੰ ਸਾਥੀਆ ਸਮੇਤ ਕਾਬੂ ਕੀਤਾ ਸੀ। ਉਸ ਕੋਲੋਂ ਪੁਲਿਸ ਨੂੰ 4.75 ਕਿਲੋ ਕੈਟਾਮਾਈਨ ਤੇ 6 ਕਿਲੋ ਅਫੀਮ ਬਰਾਮਦ ਹੋਈ ਸੀ। ਇਹ ਲੋਕ ਇਸ ਤੋਂ ਪਹਿਲਾਂ ਕੈਨੇਡਾ ਵਿਚ ਬੈਠੇ ਰੈਕਟ ਦੇ ਸਰਗਨਾ ਤਿਰਲੋਚਨ ਸਿੰਘ ਨੂੰ ਨਸ਼ੇ ਦੀ ਸਪਲਾਈ ਕਰਦੇ ਸਨ। ਦੋ ਵਾਰ ਮਠਿਆਈ ਦੇ ਡੱਬਿਆਂ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਜਲੰਧਰ ਦੇ ਸ਼ੇਖਾਂ ਬਾਜ਼ਾਰ ਸਥਿਤ ਕੋਰੀਅਰ ਕੰਪਨੀ ਤੋਂ ਕਰਨ ਤੋਂ ਬਾਅਦ ਨਸ਼ਾ ਤਸਕਰਾਂ ਨੇ ਤੀਜੀ ਖੇਪ ਲੰਗਰ ਵਿਚ ਪ੍ਰਯੋਗ ਹੋਣ ਵਾਲੇ ਲੋਹੇ ਦੇ ਕੜਾਹਿਆਂ ਰਾਹੀਂ ਭੇਜਣ ਦੀ ਤਿਆਰੀ ਕੀਤੀ ਸੀ। ਦੋ ਕੜਾਹਿਆਂ ਨੂੰ ਵੈਲਡਿੰਗ ਨਾਲ ਜੋੜ ਕੇ ਉਸ ਦੇ ਅੰਦਰ ਨਸ਼ੀਲੇ ਪਦਾਰਥ ਲੁਕਾਉਂਦੇ ਸਨ।  ਪੁਲਿਸ ਨੇ ਦੇਵ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਉਤਰ ਪ੍ਰਦੇਸ਼ ਦੇ ਅਲਫਾਜ਼ ਤੇ ਮੱਧ ਪ੍ਰਦੇਸ਼ ਦੇ ਘਣਸ਼ਿਆਮ ਤੇ ਕੋਲਕਾਤਾ ਦੇ ਬਿਲਾਲ ਨਾਂ ਦੇ ਤਸਕਰਾਂ ਨੂੰ ਪੁਲਿਸ ਨੇ ਇਸ ਨੈਟਵਰਕ ਨਾਲ ਜੁੜੇ ਹੋਣ ਕਾਰਨ ਨਾਮਜ਼ਦ ਕੀਤਾ ਹੈ। ਦੇਵ ਨੂੰ ਪੁਲਿਸ ਤੋਂ ਇਲਾਵਾ ਈਡੀ ਤੇ ਨਾਰਕੋਟਿਕ ਕੰਟਰੋਲ ਬਿਊਰੋ ਨੂੰ ਵੀ ਤਲਾਸ਼ ਸੀ।
ਹਾਲੇ ਤੱਕ ਦੀ ਪੁਛਗਿੱਛ ਵਿਚ ਖੁਲਾਸਾ ਹੋਇਆ ਕਿ ਦੇਵ ਦੇ ਨਾਲ ਅਲਫਾਜ਼ ਤੇ ਘਣਸ਼ਿਆਮ ਲਗਾਤਾਰ ਸੰਪਰਕ ਵਿਚ ਸਨ। ਦਿੱਲੀ ਤੋਂ ਦੇਵ ਅਪਣੇ ਸਾਥੀ ਅਜੀਤ ਨਾਲ ਕੁਝ ਮਹੀਨੇ ਪਹਿਲਾਂ 15 ਕਿਲੋ ਅਫੀਮ ਦੀ ਡੀਲ ਕਰਨ ਗਿਆ ਸੀ। ਇਹ ਖੇਪ ਅਜੀਤ ਸਿੰਘ ਦੇ ਟਰੱਕ ਜ਼ਰੀਏ ਪੰਜਾਬ ਲਿਆਉਣੀ ਸੀ। ਮਾਮਲੇ ਵਿਚ ਪੁਲਿਸ ਨੇ ਜਲੰਧਰ ਦੇ ਸੇਖੋਂ ਬਾਜ਼ਾਰ ਸਥਿਤ ਕੋਰੀਅਰ ਕੰਪਨੀ ਮਾਲਕ ਤੋਂ ਪੁਛਗਿੱਛ ਕੀਤੀ ਹੈ। 28 ਮਈ ਨੂੰ ਇਸੇ ਕੰਪਨੀ ਨਾਲ ਸੱਤ ਕੜਾਹਿਆਂ ਵਿਚ ਲੁਕੋ ਕੇ ਰੱਖੇ ਗਏ ਨਸ਼ੀਲੇ ਪਦਾਰਥਾਂ ਦੀ ਖੇਪ ਕੈਨੇਡਾ ਭੇਜੀ ਜਾਣੀ ਸੀ ਪਰ ਇਹ ਰੱਦ ਕਰ ਦਿੱਤੀ ਗਈ ਸੀ।  ਕੋਰੀਅਰ ਕੰਪਨੀ ਨੂੰ ਜਿਸ ਆਈਡੀ ਨਾਲ ਕੋਰੀਅਰ ਕਰਨ ਲਈ ਤਸਕਰਾਂ ਨੇ ਦਿੱਤਾ ਸੀ ਉਹ ਸਿੰਘੜੀਵਾਲਾ ਪਿੰਡ ਵਾਸੀ ਸੁਰਿੰਦਰ ਦੇ ਨਾਂ ਦਾ ਵੋਟਰ ਆਈ ਕਾਰਡ ਸੀ।ਕੋਰੀਅਰ ਕੰਪਨੀ ਨੇ ਦੱਸਿਆ ਕਿ ਉਸ ਦੀ ਦਿੱਲੀ ਬਰਾਂਚ ਤੋਂ ਉਕਤ ਆਈਡੀ ਨੂੰ ਫੇਕ ਪਾਏ ਜਾਣ ਤੋਂ ਬਾਅਦ ਕੋਰੀਅਰ ਨਹੀਂ ਕੀਤਾ ਗਿਆ ਸੀ। ਕੋਰੀਅਰ ਕਰਨ ਵਾਲੇ ਗੁਰਬਖਸ਼ ਨੂੰ 75 ਹਜ਼ਾਰ ਵਿਚੋਂ 50 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਗਏ ਸਨ। ਦੇਵ ਦੀ ਤਲਾਸ਼ੀ ਸੀਬੀਆਈ ਦੀ ਅਦਾਲਤ 6 ਜੂਨ 2018 ਤੋਂ Îਇਕ ਕੇਸ ਵਿਚ ਭਗੌੜਾ ਹੋਣ ਤੋਂ ਬਾਅਦ ਕਰ ਰਹੀ ਸੀ। ਉਥੇ ਨੈਸ਼ਨਲ ਕਰਾਈਮ ਬਿਊਰੋ ਨੂੰ ਤਸਕਰੀ ਦੇ Îਇਕ ਹੋਰ ਮਾਮਲੇ ਵਿਚ 9 ਸਤੰਬਰ 2017 ਤੋਂ ਦੇਵ ਦੀ ਭਾਲ ਸੀ।
 

ਹੋਰ ਖਬਰਾਂ »

ਚੰਡੀਗੜ