ਛੇ ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਆਏ ਸਨ ਦੋਵੇਂ ਪੰਜਾਬੀ ਨੌਜਵਾਨ

ਕਿਨੋਰਾ (ਵਿੰਨੀਪੈਗ), 8 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਵਿੰਨੀਪੈਗ ਦੇ ਵਾਸੀ ਅਰਵਿੰਦਰ ਬਰਾੜ ਅਤੇ ਪਵਨ ਪ੍ਰੀਤ ਬਰਾੜ ਦੀ ਉਨਟਾਰੀਓ ਦੇ ਕਿਨੋਰਾ ਸ਼ਹਿਰ ਵਿੱਚ ਪੈਂਦੀ ਵੂਡਸ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ।  ਉਨਟਾਰਿਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਬਾਅਦ ਦੁਪਹਿਰ ਖਬਰ ਮਿਲੀ ਸੀ ਕਿ ਦੋ ਨੌਜਵਾਨ ਉਨਟਾਰਿਓ ਦੇ ਕਿਨੋਰਾ ਸ਼ਹਿਰ ਵਿੱਚ ਪੈਂਦੇ ਮੈਕਲਿਓਡ ਪਾਰਕ ਨੇੜੇ ਝੀਲ ਵਿੱਚ ਡੁੱਬ ਗਏ ਹਨ। ਉਸ ਤੋਂ ਬਾਅਦ ਬਚਾਅ ਕਾਰਜ ਜਾਰੀ ਸਨ ਅਤੇ ਸ਼ੁੱਕਰਵਾਰ ਸ਼ਾਮ ਉਨ੍ਹਾਂ ਨੂੰ ਦੋ ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਪਛਾਣ ਵਿੰਨੀਪੈਗ ਦੇ ਵਾਸੀ 19 ਸਾਲਾ ਅਰਵਿੰਦਰ ਬਰਾੜ ਅਤੇ 20 ਸਾਲਾ ਪਵਨ ਪ੍ਰੀਤ ਬਰਾੜ ਵਜੋਂ ਹੋਈ।

ਹੋਰ ਖਬਰਾਂ »