ਲੰਡਨ,  9 ਜੁਲਾਈ, (ਹ.ਬ.) : ਬਰਤਾਨੀਆ ਦੇ ਹਾਈ ਕੋਰਟ ਵਲੋਂ ਸੰਪਤੀ ਦੀ ਤਲਾਸ਼ੀ ਅਤੇ ਜ਼ਬਤ ਕਰਨ ਦੇ ਆਦੇਸ਼ 'ਤੇ ਤੰਜ ਕਸਦੇ ਹੋਏ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਕਿਹਾ ਕਿ ਇਸ ਆਦੇਸ਼ ਦਾ ਸ਼ਾਇਦ ਹੀ ਉਸ 'ਤੇ ਕੋਈ ਅਸਰ ਹੋਵੇਗਾ। ਉਹ ਕੋਰਟ ਆਦੇਸ਼ ਦਾ ਪਾਲਣ ਕਰੇਗਾ ਲੇਕਿਨ ਜਾਂਚ ਅਧਿਕਾਰੀਆਂ ਦੇ ਕੋਲ ਕਰਨ ਦੇ ਲਈ ਕੁਝ ਨਹੀਂ ਹੋਵੇਗਾ ਕਿਉਂਕਿ ਇੱਥੇ ਸਥਿਤ ਆਲੀਸ਼ਾਨ ਮਕਾਨ ਉਸ ਦੇ ਨਾਂ 'ਤੇ ਨਹੀਂ ਹੈ। 
ਬੈਂਕਾਂ ਦਾ 9000 ਕਰੋੜ ਰੁਪਏ ਦਾ ਲੋਨ ਨਹੀਂ ਚੁਕਾਉਣ ਵਾਲੇ 62 ਸਾਲਾ ਮਾਲਿਆ ਦੀ ਹਵਾਲਗੀ ਦੇ ਲਈ ਭਾਰਤ ਨੇ ਬਰਤਾਨਵੀ ਕੋਰਟ ਨੂੰ ਅਪੀਲ ਕੀਤੀ ਹੈ। ਇਸ ਮਾਮਲੇ ਵਿਚ ਸਤੰਬਰ ਦੀ ਸ਼ੁਰੂਆਤ ਤੱਕ ਕੋਈ ਫ਼ੈਸਲਾ ਆ ਸਕਦਾ ਹੈ। ਬ੍ਰਿਟਿਸ਼ ਫਾਰਮੂਲਾ ਵਨ ਗਰੈਂਡ ਪ੍ਰਿਕਸ ਦੌਰਾਨ ਮਾਲਿਆ ਨੇ ਕਿਹਾ ਕਿ ਮੇਰੇ ਨਾਂ 'ਤੇ ਜੋ ਸੰਪਤੀ ਹੈ ਉਹ ਸੌਂਪ ਦੇਵਾਂਗਾ ਲੇਕਿਨ ਆਲੀਸ਼ਾਨ  ਘਰ ਬੱਚਿਆਂ ਦੇ ਨਾਂ 'ਤੇ ਹੈ ਅਤੇ ਲੰਡਨ ਸਥਿਤ ਘਰ ਉਸ ਦੀ ਮਾਂ ਦਾ ਹੈ। 
ਅਜਿਹੇ ਵਿਚ ਸਰਕਾਰ ਇਸ ਨੂੰ ਹੱਥ ਵੀ ਨਹੀਂ ਲਗਾ ਸਕਦੀ ਹੈ। ਉਸ ਨੇ ਦੱਸਿਆ ਕਿ ਬਰਤਾਨਵੀ ਕੋਰਟ ਸਥਿਤ ਅਪਣੀ ਸੰਪਤੀਆਂ ਦੇ ਬਾਰ ਵਿਚ ਹਲਫ਼ਨਾਮਾ ਦੇ ਦਿੱਤਾ ਹੈ। ਇਨ੍ਹਾਂ ਆਦੇਸ਼ ਦੇ ਤਹਿਤ ਜ਼ਬਤ ਕੀਤਾ ਜਾ ਸਕਦਾ ਹੈ। ਉਸ ਦੇ ਕੋਲ ਕੁਝ ਕਾਰਾਂ ਅਤੇ ਜਵੈਲਰੀ ਹੈ।  ਇਸ ਦੇ ਲਈ ਉਨ੍ਹਾਂ ਘਰ ਆਉਣ ਦੀ ਜ਼ਰੂਰਤ ਨਹੀਂ ਹੈ। ਬਸ ਅਧਿਕਾਰੀ ਸਮਾਂ, ਤਾਰੀਕ ਤੇ ਜਗ੍ਹਾ ਦੱਸ ਦੇਣ। ਬੀਤੇ ਦਿਨ ਬਰਤਾਨਵੀ ਹਾਈ ਕੋਰਟ ਨੇ ਮਾਲਿਆ ਨੂੰ ਝਟਕਾ ਦਿੰਦੇ ਹੋਏ ਅਧਿਕਾਰੀਆਂ ਨੂੰ ਉਸ ਦੀ ਸੰਪਤੀਆਂ ਦੀ ਤਲਾਸ਼ੀ ਅਤੇ ਜ਼ਬਤ ਕਰਨ ਦੀ ਆਗਿਆ ਦਿੱਤੀ ਸੀ। 
ਮਾਲਿਆ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਕੁਝ ਸਮੇਂ ਬਾਅਦ ਚੋਣਾਂ ਹੋਣ ਵਾਲੀਆਂ ਹਨ। ਸਰਕਾਰ ਏਜੰਸੀਆਂ ਦੀ ਮਦਦ ਨਾਲ ਮੈਨੂੰ ਭਾਰਤ ਲੈ ਜਾ ਕੇ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੀ ਹੈ ਤਾਕਿ ਉਸ ਨੂੰ ਕੁਝ ਹੋਰ ਵੋਟਾਂ ਮਿਲ ਸਕਣ।  ਖੁਦ ਨੂੰ ਭਗੌੜਾ ਦੱਸੇ ਜਾਣ 'ਤੇ ਸ਼ਰਾਬ ਕਾਰੋਬਾਰੀ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਬਰਤਾਨੀਆ ਦਾ ਨਿਵਾਸੀ ਰਿਹਾ ਜਦ ਕਿ ਭਾਰਤ ਦਾ ਨਹੀਂ। ਅਜਿਹੇ ਵਿਚ ਕਿੱਥੇ ਜਾਵਾਂ, ਇਹ ਸਿਆਸੀ ਮੁੱਦਾ ਹੈ। 
 

ਹੋਰ ਖਬਰਾਂ »