ਨਵੀਂ ਦਿੱਲੀ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਨਿਆਂ ਦੇ ਮੰਦਿਰ ਵਿੱਚ ਮਹਿਲਾ ਵਕੀਲ ਨਾਲ ਬਲਾਤਕਾਰ ਹੋਇਆ ਹੈ। ਦੋਸ਼ ਹੈ ਕਿ ਦਿੱਲੀ ਦੀ ਇੱਕ ਕੋਰਟ ਵਿੱਚ ਮਹਿਲਾ ਵਕੀਲ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਹੈ। ਇਹ ਦੋਸ਼ ਕਿਸੇ ਹੋਰ ਉੱਤੇ ਨਹੀਂ, ਸਗੋਂ ਮਹਿਲਾ ਦੇ ਸਾਥੀ ਵਕੀਲਾਂ ਉੱਤੇ ਹੀ ਲੱਗੇ ਹਨ। ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਘਟਨਾ ਪੂਰੇ ਕੋਰਟ ਕੰਪਲੈਕਸ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਥਿਤ ਦੋਸ਼ੀ ਵਕੀਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਮੁਤਾਬਕ ਦਿੱਲੀ ਦੀ ਡਿਸਟ੍ਰਿਕਟ ਸਾਕੇਤ ਕੋਰਟ ਵਿੱਚ ਪੀੜਤਾ ਵਕਾਲਤ ਦੀ ਪ੍ਰੈਕਟਿਸ ਕਰਦੀ ਹੈ। ਦੋਸ਼ ਹੈ ਕਿ ਉਸ ਦੇ ਨਾਲ ਹੀ ਪ੍ਰੈਕਟਿਸ਼ ਕਰਨ ਵਾਲੇ ਕੁਝ ਵਕੀਲ ਉਸ ਨੂੰ ਆਪਣੇ ਨਾਲ ਚੈਂਬਰ ਨੰਬਰ 247 ਵਿੱਚ ਲੈ ਗਏ, ਜਿੱਥੇ ਵਕੀਲਾਂ ਨੇ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਇਸ ਦਾ ਵਿਰੋਥ ਕੀਤਾ, ਪਰ ਉਹ ਨਹੀਂ ਮੰਨੇ।

ਹੋਰ ਖਬਰਾਂ »